ਗਿਣਤੀ 11

ਕੀ ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਗਰਭ ਵਿੱਚ ਲਿਆਂ? ਕੀ ਮੈਂ ਉਹਨਾਂ ਨੂੰ ਜਨਮ ਦਿੱਤਾ ਹੈ? ਤੂੰ ਮੈਨੂੰ ਉਹਨਾਂ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਣ ਲਈ ਕਿਉਂ ਕਹਿੰਦਾ ਹੈ, ਜਿਵੇਂ ਇੱਕ ਨਰਸ ਇੱਕ ਬੱਚੇ ਨੂੰ ਚੁੱਕ ਕੇ ਲੈ ਜਾਂਦੀ ਹੈ, ਉਸ ਧਰਤੀ ਉੱਤੇ ਜਿਸਦੀ ਤੁਸੀਂ ਉਹਨਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ?

Numbers 11:12 (UKJV) Have I conceived all this people? have I begotten them, that you should say unto me, Carry them in your bosom, as a nursing father bears the nursing infant, unto the land which you sware unto their fathers?

10ਮੋਸ਼ੇਹ ਨੇ ਹਰੇਕ ਪਰਿਵਾਰ ਦੇ ਲੋਕਾਂ ਨੂੰ ਆਪਣੇ ਤੰਬੂ ਦੇ ਦਰਵਾਜ਼ੇ ਉੱਤੇ ਰੋਂਦੇ ਹੋਏ ਸੁਣਿਆ। ਯਾਹਵੇਹ ਬਹੁਤ ਕ੍ਰੋਧਿਤ ਹੋ ਗਿਆ, ਅਤੇ ਮੋਸ਼ੇਹ ਬਹੁਤ ਪਰੇਸ਼ਾਨ ਹੋਇਆ।

11ਮੋਸ਼ੇਹ ਨੇ ਯਾਹਵੇਹ ਨੂੰ ਪੁੱਛਿਆ, “ਤੂੰ ਆਪਣੇ ਸੇਵਕ ਉੱਤੇ ਇਹ ਮੁਸੀਬਤ ਕਿਉਂ ਲਿਆਂਦੀ ਹੈ? ਤੂੰ ਮੇਰੇ ਤੇ ਕਿਰਪਾ ਕਿਉਂ ਨਹੀਂ ਕਰਦਾ ਕਿ ਤੂੰ ਇਨ੍ਹਾਂ ਸਾਰੇ ਲੋਕਾਂ ਦਾ ਬੋਝ ਮੇਰੇ ਉੱਤੇ ਪਾ ਦਿੱਤਾ ਹੈ?

12ਕੀ ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਗਰਭ ਵਿੱਚ ਲਿਆਂ? ਕੀ ਮੈਂ ਉਹਨਾਂ ਨੂੰ ਜਨਮ ਦਿੱਤਾ ਹੈ? ਤੂੰ ਮੈਨੂੰ ਉਹਨਾਂ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਣ ਲਈ ਕਿਉਂ ਕਹਿੰਦਾ ਹੈ, ਜਿਵੇਂ ਇੱਕ ਨਰਸ ਇੱਕ ਬੱਚੇ ਨੂੰ ਚੁੱਕ ਕੇ ਲੈ ਜਾਂਦੀ ਹੈ, ਉਸ ਧਰਤੀ ਉੱਤੇ ਜਿਸਦੀ ਤੁਸੀਂ ਉਹਨਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ?

13ਮੈਂ ਇਨ੍ਹਾਂ ਸਾਰੇ ਲੋਕਾਂ ਲਈ ਮਾਸ ਕਿੱਥੋਂ ਲਿਆਵਾਂ? ਉਹ ਮੇਰੇ ਅੱਗੇ ਰੋਂਦੇ ਰਹਿੰਦੇ ਹਨ, ‘ਸਾਨੂੰ ਖਾਣ ਲਈ ਮਾਸ ਦਿਓ!’

14ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਆਪਣੇ ਨਾਲ ਨਹੀਂ ਲੈ ਜਾ ਸਕਦਾ। ਕਿਉ ਇਹ ਮੇਰੇ ਸਹਿਣ ਤੋਂ ਬਾਹਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.