8ਲੋਕਾਂ ਨੇ ਇਸ ਨੂੰ ਇਕੱਠਾ ਕਰਨ ਲਈ ਆਲੇ-ਦੁਆਲੇ ਘੁੰਮਦੇ ਅਤੇ ਫਿਰ ਇਸ ਨੂੰ ਚੱਕੀ ਵਿੱਚ ਪੀਸਦੇ ਅਤੇ ਓਖਲੀ ਵਿੱਚ ਕੁੱਟਦੇ। ਉਹ ਇਸਨੂੰ ਇੱਕ ਘੜੇ ਵਿੱਚ ਪਕਾਉਂਦੇ ਸਨ ਜਾਂ ਇਸ ਦੀਆਂ ਰੋਟੀਆਂ ਬਣਾਉਂਦੇ ਸਨ ਅਤੇ ਇਸਦਾ ਸਵਾਦ ਜ਼ੈਤੂਨ ਦੇ ਤੇਲ ਨਾਲ ਬਣੀਆਂ ਹੋਈਆਂ ਪੂੜੀਆਂ ਵਰਗਾ ਸੀ।
9ਜਦੋਂ ਰਾਤ ਨੂੰ ਡੇਰੇ ਉੱਤੇ ਤ੍ਰੇਲ ਪੈਂਦੀ ਸੀ, ਤਾਂ ਮੰਨਾ ਵੀ ਉਸ ਨਾਲ ਹੇਠਾਂ ਉੱਤਰਦਾ ਸੀ।
10ਮੋਸ਼ੇਹ ਨੇ ਹਰੇਕ ਪਰਿਵਾਰ ਦੇ ਲੋਕਾਂ ਨੂੰ ਆਪਣੇ ਤੰਬੂ ਦੇ ਦਰਵਾਜ਼ੇ ਉੱਤੇ ਰੋਂਦੇ ਹੋਏ ਸੁਣਿਆ। ਯਾਹਵੇਹ ਬਹੁਤ ਕ੍ਰੋਧਿਤ ਹੋ ਗਿਆ, ਅਤੇ ਮੋਸ਼ੇਹ ਬਹੁਤ ਪਰੇਸ਼ਾਨ ਹੋਇਆ।
11ਮੋਸ਼ੇਹ ਨੇ ਯਾਹਵੇਹ ਨੂੰ ਪੁੱਛਿਆ, “ਤੂੰ ਆਪਣੇ ਸੇਵਕ ਉੱਤੇ ਇਹ ਮੁਸੀਬਤ ਕਿਉਂ ਲਿਆਂਦੀ ਹੈ? ਤੂੰ ਮੇਰੇ ਤੇ ਕਿਰਪਾ ਕਿਉਂ ਨਹੀਂ ਕਰਦਾ ਕਿ ਤੂੰ ਇਨ੍ਹਾਂ ਸਾਰੇ ਲੋਕਾਂ ਦਾ ਬੋਝ ਮੇਰੇ ਉੱਤੇ ਪਾ ਦਿੱਤਾ ਹੈ?
12ਕੀ ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਗਰਭ ਵਿੱਚ ਲਿਆਂ? ਕੀ ਮੈਂ ਉਹਨਾਂ ਨੂੰ ਜਨਮ ਦਿੱਤਾ ਹੈ? ਤੂੰ ਮੈਨੂੰ ਉਹਨਾਂ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਣ ਲਈ ਕਿਉਂ ਕਹਿੰਦਾ ਹੈ, ਜਿਵੇਂ ਇੱਕ ਨਰਸ ਇੱਕ ਬੱਚੇ ਨੂੰ ਚੁੱਕ ਕੇ ਲੈ ਜਾਂਦੀ ਹੈ, ਉਸ ਧਰਤੀ ਉੱਤੇ ਜਿਸਦੀ ਤੁਸੀਂ ਉਹਨਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ?