ਗਿਣਤੀ 11

ਲੋਕਾਂ ਨੇ ਇਸ ਨੂੰ ਇਕੱਠਾ ਕਰਨ ਲਈ ਆਲੇ-ਦੁਆਲੇ ਘੁੰਮਦੇ ਅਤੇ ਫਿਰ ਇਸ ਨੂੰ ਚੱਕੀ ਵਿੱਚ ਪੀਸਦੇ ਅਤੇ ਓਖਲੀ ਵਿੱਚ ਕੁੱਟਦੇ। ਉਹ ਇਸਨੂੰ ਇੱਕ ਘੜੇ ਵਿੱਚ ਪਕਾਉਂਦੇ ਸਨ ਜਾਂ ਇਸ ਦੀਆਂ ਰੋਟੀਆਂ ਬਣਾਉਂਦੇ ਸਨ ਅਤੇ ਇਸਦਾ ਸਵਾਦ ਜ਼ੈਤੂਨ ਦੇ ਤੇਲ ਨਾਲ ਬਣੀਆਂ ਹੋਈਆਂ ਪੂੜੀਆਂ ਵਰਗਾ ਸੀ।

Numbers 11:8 (UKJV) And the people went about, and gathered it, and ground it in mills, or beat it in a mortar, and baked it in pans, and made cakes of it: and the taste of it was as the taste of fresh oil.

6ਪਰ ਹੁਣ ਸਾਡੀ ਭੁੱਖ ਮਰ ਚੁੱਕੀ ਹੈ, ਸਾਨੂੰ ਇਸ ਮੰਨੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਦਿਖਦਾ!”

7ਮੰਨਾ ਧਨੀਏ ਦੇ ਬੀਜ ਵਰਗਾ ਸੀ ਅਤੇ ਮੋਤੀ ਵਰਗਾ ਦਿਖਾਈ ਦਿੰਦਾ ਸੀ।

8ਲੋਕਾਂ ਨੇ ਇਸ ਨੂੰ ਇਕੱਠਾ ਕਰਨ ਲਈ ਆਲੇ-ਦੁਆਲੇ ਘੁੰਮਦੇ ਅਤੇ ਫਿਰ ਇਸ ਨੂੰ ਚੱਕੀ ਵਿੱਚ ਪੀਸਦੇ ਅਤੇ ਓਖਲੀ ਵਿੱਚ ਕੁੱਟਦੇ। ਉਹ ਇਸਨੂੰ ਇੱਕ ਘੜੇ ਵਿੱਚ ਪਕਾਉਂਦੇ ਸਨ ਜਾਂ ਇਸ ਦੀਆਂ ਰੋਟੀਆਂ ਬਣਾਉਂਦੇ ਸਨ ਅਤੇ ਇਸਦਾ ਸਵਾਦ ਜ਼ੈਤੂਨ ਦੇ ਤੇਲ ਨਾਲ ਬਣੀਆਂ ਹੋਈਆਂ ਪੂੜੀਆਂ ਵਰਗਾ ਸੀ।

9ਜਦੋਂ ਰਾਤ ਨੂੰ ਡੇਰੇ ਉੱਤੇ ਤ੍ਰੇਲ ਪੈਂਦੀ ਸੀ, ਤਾਂ ਮੰਨਾ ਵੀ ਉਸ ਨਾਲ ਹੇਠਾਂ ਉੱਤਰਦਾ ਸੀ।

10ਮੋਸ਼ੇਹ ਨੇ ਹਰੇਕ ਪਰਿਵਾਰ ਦੇ ਲੋਕਾਂ ਨੂੰ ਆਪਣੇ ਤੰਬੂ ਦੇ ਦਰਵਾਜ਼ੇ ਉੱਤੇ ਰੋਂਦੇ ਹੋਏ ਸੁਣਿਆ। ਯਾਹਵੇਹ ਬਹੁਤ ਕ੍ਰੋਧਿਤ ਹੋ ਗਿਆ, ਅਤੇ ਮੋਸ਼ੇਹ ਬਹੁਤ ਪਰੇਸ਼ਾਨ ਹੋਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.