5ਸਾਨੂੰ ਉਹ ਮੱਛੀਆਂ ਯਾਦ ਹਨ ਜੋ ਅਸੀਂ ਮਿਸਰ ਵਿੱਚ ਬਿਨਾਂ ਕਿਸੇ ਕੀਮਤ ਦੇ ਖਾਂਦੇ ਹੁੰਦੇ ਸੀ, ਖੀਰੇ, ਤਰਬੂਜ, ਗੰਦਨੇ, ਹਰਾ ਪਿਆਜ਼ ਅਤੇ ਲਸਣ ਵੀ।
6ਪਰ ਹੁਣ ਸਾਡੀ ਭੁੱਖ ਮਰ ਚੁੱਕੀ ਹੈ, ਸਾਨੂੰ ਇਸ ਮੰਨੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਦਿਖਦਾ!”
7ਮੰਨਾ ਧਨੀਏ ਦੇ ਬੀਜ ਵਰਗਾ ਸੀ ਅਤੇ ਮੋਤੀ ਵਰਗਾ ਦਿਖਾਈ ਦਿੰਦਾ ਸੀ।
8ਲੋਕਾਂ ਨੇ ਇਸ ਨੂੰ ਇਕੱਠਾ ਕਰਨ ਲਈ ਆਲੇ-ਦੁਆਲੇ ਘੁੰਮਦੇ ਅਤੇ ਫਿਰ ਇਸ ਨੂੰ ਚੱਕੀ ਵਿੱਚ ਪੀਸਦੇ ਅਤੇ ਓਖਲੀ ਵਿੱਚ ਕੁੱਟਦੇ। ਉਹ ਇਸਨੂੰ ਇੱਕ ਘੜੇ ਵਿੱਚ ਪਕਾਉਂਦੇ ਸਨ ਜਾਂ ਇਸ ਦੀਆਂ ਰੋਟੀਆਂ ਬਣਾਉਂਦੇ ਸਨ ਅਤੇ ਇਸਦਾ ਸਵਾਦ ਜ਼ੈਤੂਨ ਦੇ ਤੇਲ ਨਾਲ ਬਣੀਆਂ ਹੋਈਆਂ ਪੂੜੀਆਂ ਵਰਗਾ ਸੀ।
9ਜਦੋਂ ਰਾਤ ਨੂੰ ਡੇਰੇ ਉੱਤੇ ਤ੍ਰੇਲ ਪੈਂਦੀ ਸੀ, ਤਾਂ ਮੰਨਾ ਵੀ ਉਸ ਨਾਲ ਹੇਠਾਂ ਉੱਤਰਦਾ ਸੀ।