ਗਿਣਤੀ 11

ਤਦ ਯਾਹਵੇਹ ਬੱਦਲ ਵਿੱਚ ਹੇਠਾਂ ਆਇਆ ਅਤੇ ਉਸ ਨਾਲ ਗੱਲ ਕੀਤੀ ਅਤੇ ਉਸ ਨੇ ਆਤਮਾ ਦੀ ਸ਼ਕਤੀ ਵਿੱਚੋਂ ਜੋ ਉਸ ਉੱਤੇ ਸੀ ਕੁਝ ਲਿਆ ਅਤੇ ਸੱਤਰ ਬਜ਼ੁਰਗਾਂ ਉੱਤੇ ਪਾ ਦਿੱਤਾ। ਜਦੋਂ ਆਤਮਾ ਉਹਨਾਂ ਉੱਤੇ ਟਿਕਿਆਂ, ਤਾਂ ਉਹ ਭਵਿੱਖਬਾਣੀਆਂ ਕਰਨ ਲੱਗ ਪਏ, ਪਰ ਦੁਬਾਰਾ ਅਜਿਹਾ ਨਹੀਂ ਕੀਤਾ।

Numbers 11:25 (UKJV) And the LORD came down in a cloud, and spoke unto him, and took of the spirit that was upon him, and gave it unto the seventy elders: and it came to pass, that, when the spirit rested upon them, they prophesied, and did not cease.

23ਯਾਹਵੇਹ ਨੇ ਮੋਸ਼ੇਹ ਨੂੰ ਉੱਤਰ ਦਿੱਤਾ, “ਕੀ ਯਾਹਵੇਹ ਦੀ ਬਾਂਹ ਬਹੁਤ ਛੋਟੀ ਹੈ? ਹੁਣ ਤੁਸੀਂ ਦੇਖੋਗੇ ਕਿ ਜੋ ਮੈਂ ਕਹਿੰਦਾ ਹਾਂ ਉਹ ਤੁਹਾਡੇ ਲਈ ਸੱਚ ਹੁੰਦਾ ਹੈ ਜਾਂ ਨਹੀਂ।”

24ਇਸ ਲਈ ਮੋਸ਼ੇਹ ਬਾਹਰ ਗਿਆ ਅਤੇ ਲੋਕਾਂ ਨੂੰ ਉਹ ਗੱਲਾਂ ਦੱਸੀਆਂ ਜਿਹੜੀਆਂ ਯਾਹਵੇਹ ਨੇ ਆਖੀਆਂ ਸਨ। ਉਸ ਨੇ ਉਹਨਾਂ ਦੇ ਸੱਤਰ ਬਜ਼ੁਰਗਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਤੰਬੂ ਦੇ ਆਲੇ-ਦੁਆਲੇ ਖੜ੍ਹਾ ਕੀਤਾ।

25ਤਦ ਯਾਹਵੇਹ ਬੱਦਲ ਵਿੱਚ ਹੇਠਾਂ ਆਇਆ ਅਤੇ ਉਸ ਨਾਲ ਗੱਲ ਕੀਤੀ ਅਤੇ ਉਸ ਨੇ ਆਤਮਾ ਦੀ ਸ਼ਕਤੀ ਵਿੱਚੋਂ ਜੋ ਉਸ ਉੱਤੇ ਸੀ ਕੁਝ ਲਿਆ ਅਤੇ ਸੱਤਰ ਬਜ਼ੁਰਗਾਂ ਉੱਤੇ ਪਾ ਦਿੱਤਾ। ਜਦੋਂ ਆਤਮਾ ਉਹਨਾਂ ਉੱਤੇ ਟਿਕਿਆਂ, ਤਾਂ ਉਹ ਭਵਿੱਖਬਾਣੀਆਂ ਕਰਨ ਲੱਗ ਪਏ, ਪਰ ਦੁਬਾਰਾ ਅਜਿਹਾ ਨਹੀਂ ਕੀਤਾ।

26ਪਰ ਦੋ ਆਦਮੀ, ਜਿਨ੍ਹਾਂ ਦੇ ਨਾਮ ਅਲਦਾਦ ਅਤੇ ਮੇਦਾਦ ਸਨ, ਡੇਰੇ ਵਿੱਚ ਰਹਿ ਗਏ ਸਨ ਅਤੇ ਉਹਨਾਂ ਉੱਤੇ ਵੀ ਆਤਮਾ ਉੱਤਰਿਆਂ ਅਤੇ ਉਹ ਵੀ ਉਹਨਾਂ ਵਿੱਚੋਂ ਸਨ ਜਿਹਨਾਂ ਦੇ ਨਾਮ ਲਿਖੇ ਗਏ ਸਨ, ਪਰ ਤੰਬੂ ਦੇ ਕੋਲ ਬਾਹਰ ਨਹੀਂ ਗਏ ਸਨ, ਇਹ ਆਪਣੇ-ਆਪਣੇ ਡੇਰੇ ਵਿੱਚ ਭਵਿੱਖਬਾਣੀ ਕਰਨ ਲੱਗੇ।

27ਇੱਕ ਨੌਜਵਾਨ ਨੇ ਦੌੜ ਕੇ ਮੋਸ਼ੇਹ ਨੂੰ ਕਿਹਾ, “ਅਲਦਾਦ ਅਤੇ ਮੇਦਾਦ ਡੇਰੇ ਵਿੱਚ ਭਵਿੱਖਬਾਣੀਆਂ ਕਰ ਰਹੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.