24ਇਸ ਲਈ ਮੋਸ਼ੇਹ ਬਾਹਰ ਗਿਆ ਅਤੇ ਲੋਕਾਂ ਨੂੰ ਉਹ ਗੱਲਾਂ ਦੱਸੀਆਂ ਜਿਹੜੀਆਂ ਯਾਹਵੇਹ ਨੇ ਆਖੀਆਂ ਸਨ। ਉਸ ਨੇ ਉਹਨਾਂ ਦੇ ਸੱਤਰ ਬਜ਼ੁਰਗਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਤੰਬੂ ਦੇ ਆਲੇ-ਦੁਆਲੇ ਖੜ੍ਹਾ ਕੀਤਾ।
25ਤਦ ਯਾਹਵੇਹ ਬੱਦਲ ਵਿੱਚ ਹੇਠਾਂ ਆਇਆ ਅਤੇ ਉਸ ਨਾਲ ਗੱਲ ਕੀਤੀ ਅਤੇ ਉਸ ਨੇ ਆਤਮਾ ਦੀ ਸ਼ਕਤੀ ਵਿੱਚੋਂ ਜੋ ਉਸ ਉੱਤੇ ਸੀ ਕੁਝ ਲਿਆ ਅਤੇ ਸੱਤਰ ਬਜ਼ੁਰਗਾਂ ਉੱਤੇ ਪਾ ਦਿੱਤਾ। ਜਦੋਂ ਆਤਮਾ ਉਹਨਾਂ ਉੱਤੇ ਟਿਕਿਆਂ, ਤਾਂ ਉਹ ਭਵਿੱਖਬਾਣੀਆਂ ਕਰਨ ਲੱਗ ਪਏ, ਪਰ ਦੁਬਾਰਾ ਅਜਿਹਾ ਨਹੀਂ ਕੀਤਾ।
26ਪਰ ਦੋ ਆਦਮੀ, ਜਿਨ੍ਹਾਂ ਦੇ ਨਾਮ ਅਲਦਾਦ ਅਤੇ ਮੇਦਾਦ ਸਨ, ਡੇਰੇ ਵਿੱਚ ਰਹਿ ਗਏ ਸਨ ਅਤੇ ਉਹਨਾਂ ਉੱਤੇ ਵੀ ਆਤਮਾ ਉੱਤਰਿਆਂ ਅਤੇ ਉਹ ਵੀ ਉਹਨਾਂ ਵਿੱਚੋਂ ਸਨ ਜਿਹਨਾਂ ਦੇ ਨਾਮ ਲਿਖੇ ਗਏ ਸਨ, ਪਰ ਤੰਬੂ ਦੇ ਕੋਲ ਬਾਹਰ ਨਹੀਂ ਗਏ ਸਨ, ਇਹ ਆਪਣੇ-ਆਪਣੇ ਡੇਰੇ ਵਿੱਚ ਭਵਿੱਖਬਾਣੀ ਕਰਨ ਲੱਗੇ।
27ਇੱਕ ਨੌਜਵਾਨ ਨੇ ਦੌੜ ਕੇ ਮੋਸ਼ੇਹ ਨੂੰ ਕਿਹਾ, “ਅਲਦਾਦ ਅਤੇ ਮੇਦਾਦ ਡੇਰੇ ਵਿੱਚ ਭਵਿੱਖਬਾਣੀਆਂ ਕਰ ਰਹੇ ਹਨ।”
28ਨੂਨ ਦਾ ਪੁੱਤਰ ਯੇਹੋਸ਼ੁਆ, ਜੋ ਜਵਾਨੀ ਤੋਂ ਮੋਸ਼ੇਹ ਦਾ ਸਹਾਇਕ ਸੀ, ਬੋਲਿਆ ਅਤੇ ਆਖਿਆ, “ਮੋਸ਼ੇਹ, ਮੇਰੇ ਸੁਆਮੀ, ਉਹਨਾਂ ਨੂੰ ਰੋਕੋ!”