ਗਿਣਤੀ 11

ਨੂਨ ਦਾ ਪੁੱਤਰ ਯੇਹੋਸ਼ੁਆ, ਜੋ ਜਵਾਨੀ ਤੋਂ ਮੋਸ਼ੇਹ ਦਾ ਸਹਾਇਕ ਸੀ, ਬੋਲਿਆ ਅਤੇ ਆਖਿਆ, “ਮੋਸ਼ੇਹ, ਮੇਰੇ ਸੁਆਮੀ, ਉਹਨਾਂ ਨੂੰ ਰੋਕੋ!”

Numbers 11:28 (UKJV) And Joshua the son of Nun, the servant of Moses, one of his young men, answered and said, My lord Moses, forbid them.

26ਪਰ ਦੋ ਆਦਮੀ, ਜਿਨ੍ਹਾਂ ਦੇ ਨਾਮ ਅਲਦਾਦ ਅਤੇ ਮੇਦਾਦ ਸਨ, ਡੇਰੇ ਵਿੱਚ ਰਹਿ ਗਏ ਸਨ ਅਤੇ ਉਹਨਾਂ ਉੱਤੇ ਵੀ ਆਤਮਾ ਉੱਤਰਿਆਂ ਅਤੇ ਉਹ ਵੀ ਉਹਨਾਂ ਵਿੱਚੋਂ ਸਨ ਜਿਹਨਾਂ ਦੇ ਨਾਮ ਲਿਖੇ ਗਏ ਸਨ, ਪਰ ਤੰਬੂ ਦੇ ਕੋਲ ਬਾਹਰ ਨਹੀਂ ਗਏ ਸਨ, ਇਹ ਆਪਣੇ-ਆਪਣੇ ਡੇਰੇ ਵਿੱਚ ਭਵਿੱਖਬਾਣੀ ਕਰਨ ਲੱਗੇ।

27ਇੱਕ ਨੌਜਵਾਨ ਨੇ ਦੌੜ ਕੇ ਮੋਸ਼ੇਹ ਨੂੰ ਕਿਹਾ, “ਅਲਦਾਦ ਅਤੇ ਮੇਦਾਦ ਡੇਰੇ ਵਿੱਚ ਭਵਿੱਖਬਾਣੀਆਂ ਕਰ ਰਹੇ ਹਨ।”

28ਨੂਨ ਦਾ ਪੁੱਤਰ ਯੇਹੋਸ਼ੁਆ, ਜੋ ਜਵਾਨੀ ਤੋਂ ਮੋਸ਼ੇਹ ਦਾ ਸਹਾਇਕ ਸੀ, ਬੋਲਿਆ ਅਤੇ ਆਖਿਆ, “ਮੋਸ਼ੇਹ, ਮੇਰੇ ਸੁਆਮੀ, ਉਹਨਾਂ ਨੂੰ ਰੋਕੋ!”

29ਪਰ ਮੋਸ਼ੇਹ ਨੇ ਉੱਤਰ ਦਿੱਤਾ, “ਕੀ ਤੁਸੀਂ ਮੇਰੇ ਕਾਰਨ ਈਰਖਾ ਕਰਦੇ ਹੋ? ਮੈਂ ਚਾਹੁੰਦਾ ਹਾਂ ਕਿ ਯਾਹਵੇਹ ਦੇ ਸਾਰੇ ਲੋਕ ਨਬੀ ਹੁੰਦੇ ਅਤੇ ਯਾਹਵੇਹ ਉਹਨਾਂ ਉੱਤੇ ਆਪਣਾ ਆਤਮਾ ਘੱਲਦਾ!”

30ਫਿਰ ਮੋਸ਼ੇਹ ਅਤੇ ਇਸਰਾਏਲ ਦੇ ਬਜ਼ੁਰਗ ਡੇਰੇ ਵਿੱਚ ਵਾਪਸ ਆਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.