27ਇੱਕ ਨੌਜਵਾਨ ਨੇ ਦੌੜ ਕੇ ਮੋਸ਼ੇਹ ਨੂੰ ਕਿਹਾ, “ਅਲਦਾਦ ਅਤੇ ਮੇਦਾਦ ਡੇਰੇ ਵਿੱਚ ਭਵਿੱਖਬਾਣੀਆਂ ਕਰ ਰਹੇ ਹਨ।”
28ਨੂਨ ਦਾ ਪੁੱਤਰ ਯੇਹੋਸ਼ੁਆ, ਜੋ ਜਵਾਨੀ ਤੋਂ ਮੋਸ਼ੇਹ ਦਾ ਸਹਾਇਕ ਸੀ, ਬੋਲਿਆ ਅਤੇ ਆਖਿਆ, “ਮੋਸ਼ੇਹ, ਮੇਰੇ ਸੁਆਮੀ, ਉਹਨਾਂ ਨੂੰ ਰੋਕੋ!”
29ਪਰ ਮੋਸ਼ੇਹ ਨੇ ਉੱਤਰ ਦਿੱਤਾ, “ਕੀ ਤੁਸੀਂ ਮੇਰੇ ਕਾਰਨ ਈਰਖਾ ਕਰਦੇ ਹੋ? ਮੈਂ ਚਾਹੁੰਦਾ ਹਾਂ ਕਿ ਯਾਹਵੇਹ ਦੇ ਸਾਰੇ ਲੋਕ ਨਬੀ ਹੁੰਦੇ ਅਤੇ ਯਾਹਵੇਹ ਉਹਨਾਂ ਉੱਤੇ ਆਪਣਾ ਆਤਮਾ ਘੱਲਦਾ!”
30ਫਿਰ ਮੋਸ਼ੇਹ ਅਤੇ ਇਸਰਾਏਲ ਦੇ ਬਜ਼ੁਰਗ ਡੇਰੇ ਵਿੱਚ ਵਾਪਸ ਆਏ।
31ਯਾਹਵੇਹ ਵੱਲੋਂ ਅਜਿਹੀ ਤੇਜ਼ ਹਵਾ ਆਈ ਕਿ ਬਟੇਰ ਸਮੁੰਦਰ ਦੇ ਕੰਢੇ ਤੋਂ ਆਏ ਅਤੇ ਡੇਰੇ ਦੇ ਨੇੜੇ ਡਿੱਗਣ ਲੱਗੇ। ਉਹਨਾਂ ਦਾ ਇਲਾਕਾ ਛਾਉਣੀ ਦੇ ਇਸ ਪਾਸੇ ਦੇ ਇੱਕ ਦਿਨ ਦੇ ਸਫ਼ਰ ਦੀ ਦੂਰੀ ਤੱਕ ਅਤੇ ਉਸ ਪਾਸੇ ਦੇ ਇੱਕ ਦਿਨ ਦੇ ਸਫ਼ਰ ਦੀ ਦੂਰੀ ਤੱਕ ਫੈਲਿਆ ਹੋਇਆ ਸੀ; ਡੇਰੇ ਦੇ ਆਲੇ-ਦੁਆਲੇ ਸੀ। ਇਹ ਬਟੇਰ ਜ਼ਮੀਨ ਤੋਂ ਕਰੀਬ ਇੱਕ ਹੱਥ ਦੀ ਉਚਾਈ ਤੇ ਉੱਡਦੇ ਪਾਏ ਗਏ।