30ਫਿਰ ਮੋਸ਼ੇਹ ਅਤੇ ਇਸਰਾਏਲ ਦੇ ਬਜ਼ੁਰਗ ਡੇਰੇ ਵਿੱਚ ਵਾਪਸ ਆਏ।
31ਯਾਹਵੇਹ ਵੱਲੋਂ ਅਜਿਹੀ ਤੇਜ਼ ਹਵਾ ਆਈ ਕਿ ਬਟੇਰ ਸਮੁੰਦਰ ਦੇ ਕੰਢੇ ਤੋਂ ਆਏ ਅਤੇ ਡੇਰੇ ਦੇ ਨੇੜੇ ਡਿੱਗਣ ਲੱਗੇ। ਉਹਨਾਂ ਦਾ ਇਲਾਕਾ ਛਾਉਣੀ ਦੇ ਇਸ ਪਾਸੇ ਦੇ ਇੱਕ ਦਿਨ ਦੇ ਸਫ਼ਰ ਦੀ ਦੂਰੀ ਤੱਕ ਅਤੇ ਉਸ ਪਾਸੇ ਦੇ ਇੱਕ ਦਿਨ ਦੇ ਸਫ਼ਰ ਦੀ ਦੂਰੀ ਤੱਕ ਫੈਲਿਆ ਹੋਇਆ ਸੀ; ਡੇਰੇ ਦੇ ਆਲੇ-ਦੁਆਲੇ ਸੀ। ਇਹ ਬਟੇਰ ਜ਼ਮੀਨ ਤੋਂ ਕਰੀਬ ਇੱਕ ਹੱਥ ਦੀ ਉਚਾਈ ਤੇ ਉੱਡਦੇ ਪਾਏ ਗਏ।
32ਉਹ ਸਾਰਾ ਦਿਨ-ਰਾਤ ਅਤੇ ਅਗਲੇ ਦਿਨ ਲੋਕਾਂ ਨੇ ਬਾਹਰ ਜਾ ਕੇ ਬਟੇਰੇ ਇਕੱਠੇ ਕੀਤੇ। ਕਿਸੇ ਨੇ ਇੱਕ ਹਜ਼ਾਰ ਛੇ ਸੌ ਕਿੱਲੋ ਤੋਂ ਘੱਟ ਇਕੱਠੇ ਨਹੀਂ ਕੀਤੇ ਉਹਨਾਂ ਨੇ ਉਹਨਾਂ ਨੂੰ ਆਪਣੇ ਲਈ ਡੇਰੇ ਦੇ ਆਲੇ-ਦੁਆਲੇ ਖਿਲਾਰ ਦਿੱਤਾ।
33ਪਰ ਜਦੋਂ ਮਾਸ ਉਹਨਾਂ ਦੇ ਦੰਦਾਂ ਦੇ ਵਿੱਚਕਾਰ ਸੀ ਅਤੇ ਇਸ ਤੋਂ ਪਹਿਲਾਂ ਕਿ ਉਹ ਖਾ ਜਾਣ, ਯਾਹਵੇਹ ਦਾ ਕ੍ਰੋਧ ਲੋਕਾਂ ਉੱਤੇ ਭੜਕ ਉੱਠਿਆ ਅਤੇ ਉਸਨੇ ਉਹਨਾਂ ਨੂੰ ਇੱਕ ਭਿਆਨਕ ਬਿਪਤਾ ਨਾਲ ਮਾਰਿਆ।
34ਇਸ ਲਈ ਉਸ ਥਾਂ ਦਾ ਨਾਮ ਕਿਬਰੋਥ ਹੱਤਾਵਹ ਰੱਖਿਆ ਗਿਆ ਕਿਉਂਕਿ ਉਹਨਾਂ ਨੇ ਉੱਥੇ ਉਹਨਾਂ ਲੋਕਾਂ ਨੂੰ ਦਫ਼ਨਾਇਆ ਜੋ ਹੋਰ ਭੋਜਨ ਨੂੰ ਤਰਸਦੇ ਸਨ।