ਗਿਣਤੀ 11

ਪਰ ਜਦੋਂ ਮਾਸ ਉਹਨਾਂ ਦੇ ਦੰਦਾਂ ਦੇ ਵਿੱਚਕਾਰ ਸੀ ਅਤੇ ਇਸ ਤੋਂ ਪਹਿਲਾਂ ਕਿ ਉਹ ਖਾ ਜਾਣ, ਯਾਹਵੇਹ ਦਾ ਕ੍ਰੋਧ ਲੋਕਾਂ ਉੱਤੇ ਭੜਕ ਉੱਠਿਆ ਅਤੇ ਉਸਨੇ ਉਹਨਾਂ ਨੂੰ ਇੱਕ ਭਿਆਨਕ ਬਿਪਤਾ ਨਾਲ ਮਾਰਿਆ।

Numbers 11:33 (UKJV) And while the flesh was yet between their teeth, before it was chewed, the wrath of the LORD was kindled against the people, and the LORD stroke the people with a very great plague.

31ਯਾਹਵੇਹ ਵੱਲੋਂ ਅਜਿਹੀ ਤੇਜ਼ ਹਵਾ ਆਈ ਕਿ ਬਟੇਰ ਸਮੁੰਦਰ ਦੇ ਕੰਢੇ ਤੋਂ ਆਏ ਅਤੇ ਡੇਰੇ ਦੇ ਨੇੜੇ ਡਿੱਗਣ ਲੱਗੇ। ਉਹਨਾਂ ਦਾ ਇਲਾਕਾ ਛਾਉਣੀ ਦੇ ਇਸ ਪਾਸੇ ਦੇ ਇੱਕ ਦਿਨ ਦੇ ਸਫ਼ਰ ਦੀ ਦੂਰੀ ਤੱਕ ਅਤੇ ਉਸ ਪਾਸੇ ਦੇ ਇੱਕ ਦਿਨ ਦੇ ਸਫ਼ਰ ਦੀ ਦੂਰੀ ਤੱਕ ਫੈਲਿਆ ਹੋਇਆ ਸੀ; ਡੇਰੇ ਦੇ ਆਲੇ-ਦੁਆਲੇ ਸੀ। ਇਹ ਬਟੇਰ ਜ਼ਮੀਨ ਤੋਂ ਕਰੀਬ ਇੱਕ ਹੱਥ ਦੀ ਉਚਾਈ ਤੇ ਉੱਡਦੇ ਪਾਏ ਗਏ।

32ਉਹ ਸਾਰਾ ਦਿਨ-ਰਾਤ ਅਤੇ ਅਗਲੇ ਦਿਨ ਲੋਕਾਂ ਨੇ ਬਾਹਰ ਜਾ ਕੇ ਬਟੇਰੇ ਇਕੱਠੇ ਕੀਤੇ। ਕਿਸੇ ਨੇ ਇੱਕ ਹਜ਼ਾਰ ਛੇ ਸੌ ਕਿੱਲੋ ਤੋਂ ਘੱਟ ਇਕੱਠੇ ਨਹੀਂ ਕੀਤੇ ਉਹਨਾਂ ਨੇ ਉਹਨਾਂ ਨੂੰ ਆਪਣੇ ਲਈ ਡੇਰੇ ਦੇ ਆਲੇ-ਦੁਆਲੇ ਖਿਲਾਰ ਦਿੱਤਾ।

33ਪਰ ਜਦੋਂ ਮਾਸ ਉਹਨਾਂ ਦੇ ਦੰਦਾਂ ਦੇ ਵਿੱਚਕਾਰ ਸੀ ਅਤੇ ਇਸ ਤੋਂ ਪਹਿਲਾਂ ਕਿ ਉਹ ਖਾ ਜਾਣ, ਯਾਹਵੇਹ ਦਾ ਕ੍ਰੋਧ ਲੋਕਾਂ ਉੱਤੇ ਭੜਕ ਉੱਠਿਆ ਅਤੇ ਉਸਨੇ ਉਹਨਾਂ ਨੂੰ ਇੱਕ ਭਿਆਨਕ ਬਿਪਤਾ ਨਾਲ ਮਾਰਿਆ।

34ਇਸ ਲਈ ਉਸ ਥਾਂ ਦਾ ਨਾਮ ਕਿਬਰੋਥ ਹੱਤਾਵਹ ਰੱਖਿਆ ਗਿਆ ਕਿਉਂਕਿ ਉਹਨਾਂ ਨੇ ਉੱਥੇ ਉਹਨਾਂ ਲੋਕਾਂ ਨੂੰ ਦਫ਼ਨਾਇਆ ਜੋ ਹੋਰ ਭੋਜਨ ਨੂੰ ਤਰਸਦੇ ਸਨ।

35ਕਿਬਰੋਥ ਹੱਤਾਵਹ ਤੋਂ ਲੋਕ ਹਸੇਰੋਥ ਨੂੰ ਚਲੇ ਗਏ ਅਤੇ ਉੱਥੇ ਠਹਿਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.