ਗਿਣਤੀ 12

ਮਰਿਯਮ ਅਤੇ ਹਾਰੋਨ ਮੋਸ਼ੇਹ ਦੇ ਵਿਰੁੱਧ ਉਸਦੀ ਕੂਸ਼ੀ ਪਤਨੀ ਦੇ ਕਾਰਨ ਬੁਰਾ ਬੋਲਣ ਲੱਗ ਪਏ, ਕਿਉਂਕਿ ਉਸਨੇ ਇੱਕ ਕੂਸ਼ੀ ਨਾਲ ਵਿਆਹ ਕੀਤਾ ਸੀ।

Numbers 12:1 (UKJV) And Miriam and Aaron spoke against Moses because of the Ethiopian woman whom he had married: for he had married an Ethiopian woman.

1ਮਰਿਯਮ ਅਤੇ ਹਾਰੋਨ ਮੋਸ਼ੇਹ ਦੇ ਵਿਰੁੱਧ ਉਸਦੀ ਕੂਸ਼ੀ ਪਤਨੀ ਦੇ ਕਾਰਨ ਬੁਰਾ ਬੋਲਣ ਲੱਗ ਪਏ, ਕਿਉਂਕਿ ਉਸਨੇ ਇੱਕ ਕੂਸ਼ੀ ਨਾਲ ਵਿਆਹ ਕੀਤਾ ਸੀ।

2ਉਹਨਾਂ ਨੇ ਆਖਿਆ, “ਕੀ ਯਾਹਵੇਹ ਸਿਰਫ ਮੋਸ਼ੇਹ ਰਾਹੀਂ ਹੀ ਬੋਲਿਆ ਹੈ? ਕੀ ਉਹ ਸਾਡੇ ਰਾਹੀਂ ਨਹੀਂ ਬੋਲਿਆ?” ਅਤੇ ਯਾਹਵੇਹ ਨੇ ਉਹਨਾਂ ਦੀਆਂ ਇਹ ਗੱਲਾਂ ਸੁਣੀਆਂ।

3(ਹੁਣ ਮੋਸ਼ੇਹ ਇੱਕ ਬਹੁਤ ਹੀ ਨਿਮਰ ਮਨੁੱਖ ਸੀ, ਜੋ ਧਰਤੀ ਉੱਤੇ ਵੱਸਦੇ ਸਾਰੇ ਮਨੁੱਖਾਂ ਨਾਲੋਂ ਨਿਮਰ ਸੀ।)

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.