1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
2“ਕਨਾਨ ਦੀ ਧਰਤੀ ਦੀ ਖੋਜ ਕਰਨ ਲਈ ਕੁਝ ਆਦਮੀਆਂ ਨੂੰ ਭੇਜੋ, ਜੋ ਮੈਂ ਇਸਰਾਏਲੀਆਂ ਨੂੰ ਦੇ ਰਿਹਾ ਹਾਂ। ਉਹਨਾਂ ਦੇ ਪੁਰਖਿਆਂ ਦੀਆਂ ਗੋਤਾਂ ਵਿੱਚੋਂ ਇੱਕ-ਇੱਕ ਜਿਹੜਾ ਉਹਨਾਂ ਦਾ ਆਗੂ ਹੋਵੇ ਉਸਨੂੰ ਭੇਜੋ।”
3ਸੋ ਯਾਹਵੇਹ ਦੇ ਹੁਕਮ ਉੱਤੇ ਮੋਸ਼ੇਹ ਨੇ ਉਹਨਾਂ ਨੂੰ ਪਾਰਾਨ ਦੇ ਉਜੜ ਵਿੱਚੋਂ ਬਾਹਰ ਭੇਜਿਆ। ਇਹ ਸਾਰੇ ਇਸਰਾਏਲੀਆਂ ਦੇ ਆਗੂ ਸਨ।