1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
2“ਕਨਾਨ ਦੀ ਧਰਤੀ ਦੀ ਖੋਜ ਕਰਨ ਲਈ ਕੁਝ ਆਦਮੀਆਂ ਨੂੰ ਭੇਜੋ, ਜੋ ਮੈਂ ਇਸਰਾਏਲੀਆਂ ਨੂੰ ਦੇ ਰਿਹਾ ਹਾਂ। ਉਹਨਾਂ ਦੇ ਪੁਰਖਿਆਂ ਦੀਆਂ ਗੋਤਾਂ ਵਿੱਚੋਂ ਇੱਕ-ਇੱਕ ਜਿਹੜਾ ਉਹਨਾਂ ਦਾ ਆਗੂ ਹੋਵੇ ਉਸਨੂੰ ਭੇਜੋ।”
3ਸੋ ਯਾਹਵੇਹ ਦੇ ਹੁਕਮ ਉੱਤੇ ਮੋਸ਼ੇਹ ਨੇ ਉਹਨਾਂ ਨੂੰ ਪਾਰਾਨ ਦੇ ਉਜੜ ਵਿੱਚੋਂ ਬਾਹਰ ਭੇਜਿਆ। ਇਹ ਸਾਰੇ ਇਸਰਾਏਲੀਆਂ ਦੇ ਆਗੂ ਸਨ।
4ਉਹਨਾਂ ਦੇ ਨਾਮ ਇਹ ਹਨ: ਰਊਬੇਨ ਦੇ ਗੋਤ ਵਿੱਚੋਂ, ਜ਼ੱਕੂਰ ਦਾ ਪੁੱਤਰ ਸ਼ੰਮੂਆ;