25ਚਾਲੀ ਦਿਨਾਂ ਦੇ ਬਾਅਦ ਉਹ ਧਰਤੀ ਦਾ ਭੇਦ ਲੈ ਕੇ ਵਾਪਸ ਮੁੜੇ।
26ਉਹ ਮੋਸ਼ੇਹ ਅਤੇ ਹਾਰੋਨ ਅਤੇ ਇਸਰਾਏਲ ਦੇ ਸਾਰੇ ਲੋਕਾਂ ਕੋਲ ਪਾਰਾਨ ਦੀ ਉਜਾੜ ਵਿੱਚ ਕਾਦੇਸ਼ ਵਿੱਚ ਵਾਪਸ ਆਏ। ਉੱਥੇ ਉਹਨਾਂ ਨੇ ਉਹਨਾਂ ਨੂੰ ਅਤੇ ਸਾਰੀ ਸਭਾ ਨੂੰ ਖ਼ਬਰ ਦਿੱਤੀ ਅਤੇ ਉਹਨਾਂ ਨੂੰ ਜ਼ਮੀਨ ਦਾ ਫਲ ਦਿਖਾਇਆ।
27ਉਹਨਾਂ ਨੇ ਮੋਸ਼ੇਹ ਨੂੰ ਇਹ ਸੁਨੇਹਾ ਦਿੱਤਾ: “ਅਸੀਂ ਉਸ ਦੇਸ਼ ਵਿੱਚ ਗਏ ਜਿਸ ਵਿੱਚ ਤੁਸੀਂ ਸਾਨੂੰ ਭੇਜਿਆ ਸੀ ਅਤੇ ਉਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ! ਇੱਥੇ ਇਸਦਾ ਫਲ ਹੈ।
28ਪਰ ਜਿਹੜੇ ਲੋਕ ਉੱਥੇ ਰਹਿੰਦੇ ਹਨ ਉਹ ਸ਼ਕਤੀਸ਼ਾਲੀ ਹਨ ਅਤੇ ਸ਼ਹਿਰ ਗੜ੍ਹ ਵਾਲੇ ਅਤੇ ਬਹੁਤ ਵੱਡੇ ਹਨ। ਅਸੀਂ ਉੱਥੇ ਅਨਾਕ ਦੇ ਵਾਸੀਆਂ ਨੂੰ ਵੇਖਿਆ ਹੈ।
29ਅਮਾਲੇਕੀ ਨੇਗੇਵ ਵਿੱਚ ਰਹਿੰਦੇ ਹਨ; ਹਿੱਤੀ, ਯਬੂਸੀ ਅਤੇ ਅਮੋਰੀ ਪਹਾੜੀ ਦੇਸ਼ ਵਿੱਚ ਰਹਿੰਦੇ ਹਨ; ਅਤੇ ਕਨਾਨੀ ਸਮੁੰਦਰ ਦੇ ਨੇੜੇ ਅਤੇ ਯਰਦਨ ਦੇ ਆਲੇ-ਦੁਆਲੇ ਵੱਸਦੇ ਹਨ।”