23ਜਦੋਂ ਉਹ ਅਸ਼ਕੋਲ ਦੀ ਵਾਦੀ ਵਿੱਚ ਪਹੁੰਚੇ, ਤਾਂ ਉਹਨਾਂ ਨੇ ਅੰਗੂਰਾਂ ਦੇ ਇੱਕ ਗੁੱਛੇ ਵਾਲੀ ਇੱਕ ਟਾਹਣੀ ਨੂੰ ਵੱਢਿਆ ਅਤੇ ਉਸਨੂੰ ਇੱਕ ਲਾਠੀ ਉੱਤੇ ਦੋ ਮਨੁੱਖ ਚੁੱਕ ਕੇ ਲਿਆਏ ਨਾਲੇ ਅਨਾਰ ਅਤੇ ਹੰਜੀਰ ਨੂੰ ਵੀ ਲਿਆਏ।
24ਅਤੇ ਉਸ ਗੁੱਛੇ ਦੇ ਕਾਰਨ ਜਿਹੜਾ ਇਸਰਾਏਲੀਆਂ ਉੱਥੋਂ ਤੋੜੀਆਂ ਸੀ ਉਸ ਥਾਂ ਦਾ ਨਾਮ ਅਸ਼ਕੋਲ ਦੀ ਘਾਟੀ ਪੈ ਗਿਆ।
25ਚਾਲੀ ਦਿਨਾਂ ਦੇ ਬਾਅਦ ਉਹ ਧਰਤੀ ਦਾ ਭੇਦ ਲੈ ਕੇ ਵਾਪਸ ਮੁੜੇ।
26ਉਹ ਮੋਸ਼ੇਹ ਅਤੇ ਹਾਰੋਨ ਅਤੇ ਇਸਰਾਏਲ ਦੇ ਸਾਰੇ ਲੋਕਾਂ ਕੋਲ ਪਾਰਾਨ ਦੀ ਉਜਾੜ ਵਿੱਚ ਕਾਦੇਸ਼ ਵਿੱਚ ਵਾਪਸ ਆਏ। ਉੱਥੇ ਉਹਨਾਂ ਨੇ ਉਹਨਾਂ ਨੂੰ ਅਤੇ ਸਾਰੀ ਸਭਾ ਨੂੰ ਖ਼ਬਰ ਦਿੱਤੀ ਅਤੇ ਉਹਨਾਂ ਨੂੰ ਜ਼ਮੀਨ ਦਾ ਫਲ ਦਿਖਾਇਆ।
27ਉਹਨਾਂ ਨੇ ਮੋਸ਼ੇਹ ਨੂੰ ਇਹ ਸੁਨੇਹਾ ਦਿੱਤਾ: “ਅਸੀਂ ਉਸ ਦੇਸ਼ ਵਿੱਚ ਗਏ ਜਿਸ ਵਿੱਚ ਤੁਸੀਂ ਸਾਨੂੰ ਭੇਜਿਆ ਸੀ ਅਤੇ ਉਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ! ਇੱਥੇ ਇਸਦਾ ਫਲ ਹੈ।