ਗਿਣਤੀ 13

ਜਦੋਂ ਉਹ ਅਸ਼ਕੋਲ ਦੀ ਵਾਦੀ ਵਿੱਚ ਪਹੁੰਚੇ, ਤਾਂ ਉਹਨਾਂ ਨੇ ਅੰਗੂਰਾਂ ਦੇ ਇੱਕ ਗੁੱਛੇ ਵਾਲੀ ਇੱਕ ਟਾਹਣੀ ਨੂੰ ਵੱਢਿਆ ਅਤੇ ਉਸਨੂੰ ਇੱਕ ਲਾਠੀ ਉੱਤੇ ਦੋ ਮਨੁੱਖ ਚੁੱਕ ਕੇ ਲਿਆਏ ਨਾਲੇ ਅਨਾਰ ਅਤੇ ਹੰਜੀਰ ਨੂੰ ਵੀ ਲਿਆਏ।

Numbers 13:23 (UKJV) And they came unto the brook of Eshcol, and cut down from thence a branch with one cluster of grapes, and they bare it between two upon a staff; and they brought of the pomegranates, and of the figs.

21ਇਸ ਲਈ ਉਹਨਾਂ ਨੇ ਜਾ ਕੇ ਜ਼ੀਨ ਦੇ ਉਜਾੜ ਤੋਂ ਲੈਬੋ ਹਮਾਥ ਅਤੇ ਰਹੋਬ ਤੱਕ ਦੇਸ਼ ਦੀ ਖੋਜ ਕੀਤੀ।

22ਉਹ ਨੇਗੇਵ ਵਿੱਚੋਂ ਦੀ ਲੰਘ ਕੇ ਹੇਬਰੋਨ ਵਿੱਚ ਆਏ, ਜਿੱਥੇ ਅਨਾਕ ਦੇ ਉੱਤਰਾਧਿਕਾਰੀ ਅਹੀਮਾਨ, ਸ਼ੇਸ਼ਈ ਅਤੇ ਤਲਮਈ ਰਹਿੰਦੇ ਸਨ। (ਹੇਬਰੋਨ ਮਿਸਰ ਵਿੱਚ ਸੋਆਨ ਤੋਂ ਸੱਤ ਸਾਲ ਪਹਿਲਾਂ ਬਣਾਇਆ ਗਿਆ ਸੀ।)

23ਜਦੋਂ ਉਹ ਅਸ਼ਕੋਲ ਦੀ ਵਾਦੀ ਵਿੱਚ ਪਹੁੰਚੇ, ਤਾਂ ਉਹਨਾਂ ਨੇ ਅੰਗੂਰਾਂ ਦੇ ਇੱਕ ਗੁੱਛੇ ਵਾਲੀ ਇੱਕ ਟਾਹਣੀ ਨੂੰ ਵੱਢਿਆ ਅਤੇ ਉਸਨੂੰ ਇੱਕ ਲਾਠੀ ਉੱਤੇ ਦੋ ਮਨੁੱਖ ਚੁੱਕ ਕੇ ਲਿਆਏ ਨਾਲੇ ਅਨਾਰ ਅਤੇ ਹੰਜੀਰ ਨੂੰ ਵੀ ਲਿਆਏ।

24ਅਤੇ ਉਸ ਗੁੱਛੇ ਦੇ ਕਾਰਨ ਜਿਹੜਾ ਇਸਰਾਏਲੀਆਂ ਉੱਥੋਂ ਤੋੜੀਆਂ ਸੀ ਉਸ ਥਾਂ ਦਾ ਨਾਮ ਅਸ਼ਕੋਲ ਦੀ ਘਾਟੀ ਪੈ ਗਿਆ।

25ਚਾਲੀ ਦਿਨਾਂ ਦੇ ਬਾਅਦ ਉਹ ਧਰਤੀ ਦਾ ਭੇਦ ਲੈ ਕੇ ਵਾਪਸ ਮੁੜੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.