ਗਿਣਤੀ 13

ਉਹ ਨੇਗੇਵ ਵਿੱਚੋਂ ਦੀ ਲੰਘ ਕੇ ਹੇਬਰੋਨ ਵਿੱਚ ਆਏ, ਜਿੱਥੇ ਅਨਾਕ ਦੇ ਉੱਤਰਾਧਿਕਾਰੀ ਅਹੀਮਾਨ, ਸ਼ੇਸ਼ਈ ਅਤੇ ਤਲਮਈ ਰਹਿੰਦੇ ਸਨ। (ਹੇਬਰੋਨ ਮਿਸਰ ਵਿੱਚ ਸੋਆਨ ਤੋਂ ਸੱਤ ਸਾਲ ਪਹਿਲਾਂ ਬਣਾਇਆ ਗਿਆ ਸੀ।)

Numbers 13:22 (UKJV) And they ascended by the south, and came unto Hebron; where Ahiman, Sheshai, and Talmai, the children of Anak, were. (Now Hebron was built seven years before Zoan in Egypt.)

20ਮਿੱਟੀ ਕਿਹੋ ਜਿਹੀ ਹੈ? ਕੀ ਇਹ ਉਪਜਾਊ ਜਾਂ ਬੰਜਰ ਹੈ? ਉਸਦੇ ਵਿੱਚ ਰੁੱਖ ਹਨ ਜਾਂ ਨਹੀਂ? ਧਰਤੀ ਦੇ ਕੁਝ ਫਲਾਂ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰੋ।” (ਕਿਉਂ ਉਹ ਪਹਿਲੇ ਪੱਕੇ ਅੰਗੂਰਾਂ ਦੀ ਰੁੱਤ ਸੀ।)

21ਇਸ ਲਈ ਉਹਨਾਂ ਨੇ ਜਾ ਕੇ ਜ਼ੀਨ ਦੇ ਉਜਾੜ ਤੋਂ ਲੈਬੋ ਹਮਾਥ ਅਤੇ ਰਹੋਬ ਤੱਕ ਦੇਸ਼ ਦੀ ਖੋਜ ਕੀਤੀ।

22ਉਹ ਨੇਗੇਵ ਵਿੱਚੋਂ ਦੀ ਲੰਘ ਕੇ ਹੇਬਰੋਨ ਵਿੱਚ ਆਏ, ਜਿੱਥੇ ਅਨਾਕ ਦੇ ਉੱਤਰਾਧਿਕਾਰੀ ਅਹੀਮਾਨ, ਸ਼ੇਸ਼ਈ ਅਤੇ ਤਲਮਈ ਰਹਿੰਦੇ ਸਨ। (ਹੇਬਰੋਨ ਮਿਸਰ ਵਿੱਚ ਸੋਆਨ ਤੋਂ ਸੱਤ ਸਾਲ ਪਹਿਲਾਂ ਬਣਾਇਆ ਗਿਆ ਸੀ।)

23ਜਦੋਂ ਉਹ ਅਸ਼ਕੋਲ ਦੀ ਵਾਦੀ ਵਿੱਚ ਪਹੁੰਚੇ, ਤਾਂ ਉਹਨਾਂ ਨੇ ਅੰਗੂਰਾਂ ਦੇ ਇੱਕ ਗੁੱਛੇ ਵਾਲੀ ਇੱਕ ਟਾਹਣੀ ਨੂੰ ਵੱਢਿਆ ਅਤੇ ਉਸਨੂੰ ਇੱਕ ਲਾਠੀ ਉੱਤੇ ਦੋ ਮਨੁੱਖ ਚੁੱਕ ਕੇ ਲਿਆਏ ਨਾਲੇ ਅਨਾਰ ਅਤੇ ਹੰਜੀਰ ਨੂੰ ਵੀ ਲਿਆਏ।

24ਅਤੇ ਉਸ ਗੁੱਛੇ ਦੇ ਕਾਰਨ ਜਿਹੜਾ ਇਸਰਾਏਲੀਆਂ ਉੱਥੋਂ ਤੋੜੀਆਂ ਸੀ ਉਸ ਥਾਂ ਦਾ ਨਾਮ ਅਸ਼ਕੋਲ ਦੀ ਘਾਟੀ ਪੈ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.