18ਵੇਖੋ, ਧਰਤੀ ਕਿਹੋ ਜਿਹੀ ਹੈ ਅਤੇ ਉੱਥੇ ਰਹਿਣ ਵਾਲੇ ਬਲਵਾਨ ਹਨ ਜਾਂ ਕਮਜ਼ੋਰ, ਗਿਣਤੀ ਵਿੱਚ ਥੋੜ੍ਹੇ ਹਨ ਜਾਂ ਬਹੁਤ ਹਨ।
19ਉਹ ਕਿਹੋ ਜਿਹੀ ਧਰਤੀ ਵਿੱਚ ਰਹਿੰਦੇ ਹਨ? ਕੀ ਇਹ ਚੰਗੀ ਹੈ ਜਾਂ ਮਾੜੀ? ਅਤੇ ਕਿਸ ਤਰ੍ਹਾ ਦੇ ਸ਼ਹਿਰ ਹਨ ਜਿੰਨ੍ਹਾਂ ਵਿੱਚ ਉਹ ਵੱਸਦੇ ਹਨ? ਤੰਬੂਆਂ ਵਾਲੇ ਹਨ ਜਾਂ ਗੜ੍ਹਾਂ ਵਾਲੇ ਹਨ?
20ਮਿੱਟੀ ਕਿਹੋ ਜਿਹੀ ਹੈ? ਕੀ ਇਹ ਉਪਜਾਊ ਜਾਂ ਬੰਜਰ ਹੈ? ਉਸਦੇ ਵਿੱਚ ਰੁੱਖ ਹਨ ਜਾਂ ਨਹੀਂ? ਧਰਤੀ ਦੇ ਕੁਝ ਫਲਾਂ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰੋ।” (ਕਿਉਂ ਉਹ ਪਹਿਲੇ ਪੱਕੇ ਅੰਗੂਰਾਂ ਦੀ ਰੁੱਤ ਸੀ।)
21ਇਸ ਲਈ ਉਹਨਾਂ ਨੇ ਜਾ ਕੇ ਜ਼ੀਨ ਦੇ ਉਜਾੜ ਤੋਂ ਲੈਬੋ ਹਮਾਥ ਅਤੇ ਰਹੋਬ ਤੱਕ ਦੇਸ਼ ਦੀ ਖੋਜ ਕੀਤੀ।
22ਉਹ ਨੇਗੇਵ ਵਿੱਚੋਂ ਦੀ ਲੰਘ ਕੇ ਹੇਬਰੋਨ ਵਿੱਚ ਆਏ, ਜਿੱਥੇ ਅਨਾਕ ਦੇ ਉੱਤਰਾਧਿਕਾਰੀ ਅਹੀਮਾਨ, ਸ਼ੇਸ਼ਈ ਅਤੇ ਤਲਮਈ ਰਹਿੰਦੇ ਸਨ। (ਹੇਬਰੋਨ ਮਿਸਰ ਵਿੱਚ ਸੋਆਨ ਤੋਂ ਸੱਤ ਸਾਲ ਪਹਿਲਾਂ ਬਣਾਇਆ ਗਿਆ ਸੀ।)