ਗਿਣਤੀ 13

ਉਹ ਕਿਹੋ ਜਿਹੀ ਧਰਤੀ ਵਿੱਚ ਰਹਿੰਦੇ ਹਨ? ਕੀ ਇਹ ਚੰਗੀ ਹੈ ਜਾਂ ਮਾੜੀ? ਅਤੇ ਕਿਸ ਤਰ੍ਹਾ ਦੇ ਸ਼ਹਿਰ ਹਨ ਜਿੰਨ੍ਹਾਂ ਵਿੱਚ ਉਹ ਵੱਸਦੇ ਹਨ? ਤੰਬੂਆਂ ਵਾਲੇ ਹਨ ਜਾਂ ਗੜ੍ਹਾਂ ਵਾਲੇ ਹਨ?

Numbers 13:19 (UKJV) And what the land is that they dwell in, whether it be good or bad; and what cities they be that they dwell in, whether in tents, or in strong holds;

17ਜਦੋਂ ਮੋਸ਼ੇਹ ਨੇ ਉਹਨਾਂ ਨੂੰ ਕਨਾਨ ਦੀ ਖੋਜ ਕਰਨ ਲਈ ਭੇਜਿਆ, ਉਸਨੇ ਕਿਹਾ, “ਨੇਗੇਵ ਵਿੱਚੋਂ ਦੀ ਲੰਘ ਕੇ ਪਹਾੜੀ ਪ੍ਰਦੇਸ਼ ਵਿੱਚ ਜਾਓ।

18ਵੇਖੋ, ਧਰਤੀ ਕਿਹੋ ਜਿਹੀ ਹੈ ਅਤੇ ਉੱਥੇ ਰਹਿਣ ਵਾਲੇ ਬਲਵਾਨ ਹਨ ਜਾਂ ਕਮਜ਼ੋਰ, ਗਿਣਤੀ ਵਿੱਚ ਥੋੜ੍ਹੇ ਹਨ ਜਾਂ ਬਹੁਤ ਹਨ।

19ਉਹ ਕਿਹੋ ਜਿਹੀ ਧਰਤੀ ਵਿੱਚ ਰਹਿੰਦੇ ਹਨ? ਕੀ ਇਹ ਚੰਗੀ ਹੈ ਜਾਂ ਮਾੜੀ? ਅਤੇ ਕਿਸ ਤਰ੍ਹਾ ਦੇ ਸ਼ਹਿਰ ਹਨ ਜਿੰਨ੍ਹਾਂ ਵਿੱਚ ਉਹ ਵੱਸਦੇ ਹਨ? ਤੰਬੂਆਂ ਵਾਲੇ ਹਨ ਜਾਂ ਗੜ੍ਹਾਂ ਵਾਲੇ ਹਨ?

20ਮਿੱਟੀ ਕਿਹੋ ਜਿਹੀ ਹੈ? ਕੀ ਇਹ ਉਪਜਾਊ ਜਾਂ ਬੰਜਰ ਹੈ? ਉਸਦੇ ਵਿੱਚ ਰੁੱਖ ਹਨ ਜਾਂ ਨਹੀਂ? ਧਰਤੀ ਦੇ ਕੁਝ ਫਲਾਂ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰੋ।” (ਕਿਉਂ ਉਹ ਪਹਿਲੇ ਪੱਕੇ ਅੰਗੂਰਾਂ ਦੀ ਰੁੱਤ ਸੀ।)

21ਇਸ ਲਈ ਉਹਨਾਂ ਨੇ ਜਾ ਕੇ ਜ਼ੀਨ ਦੇ ਉਜਾੜ ਤੋਂ ਲੈਬੋ ਹਮਾਥ ਅਤੇ ਰਹੋਬ ਤੱਕ ਦੇਸ਼ ਦੀ ਖੋਜ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.