16‘ਯਾਹਵੇਹ ਇਨ੍ਹਾਂ ਲੋਕਾਂ ਨੂੰ ਉਸ ਦੇਸ਼ ਵਿੱਚ ਲਿਆਉਣ ਦੇ ਯੋਗ ਨਹੀਂ ਸੀ ਜਿਸਦਾ ਉਸਨੇ ਉਹਨਾਂ ਨਾਲ ਸਹੁੰ ਖਾਧੀ ਸੀ, ਇਸ ਲਈ ਉਸਨੇ ਉਹਨਾਂ ਨੂੰ ਉਜਾੜ ਵਿੱਚ ਵੱਢ ਸੁੱਟਿਆ।’
17“ਪਰ ਹੁਣ ਮੇਰੇ ਯਾਹਵੇਹ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਤੁਹਾਡੀ ਸ਼ਕਤੀ ਦੀ ਮਹਿਮਾ ਹੋਵੇ ਜਿਵੇਂ ਤੁਸੀਂ ਕਹਿੰਦੇ ਹੋ।
18‘ਯਾਹਵੇਹ ਕ੍ਰੋਧ ਕਰਨ ਵਿੱਚ ਧੀਰਜ, ਪਿਆਰ ਵਿੱਚ ਭਰਪੂਰ ਅਤੇ ਪਾਪ ਅਤੇ ਕੁਧਰਮ ਨੂੰ ਮਾਫ਼ ਕਰਨ ਵਾਲਾ ਹੈ। ਫਿਰ ਵੀ ਉਹ ਦੋਸ਼ੀ ਨੂੰ ਸਜ਼ਾ ਤੋਂ ਬਿਨਾਂ ਨਹੀਂ ਛੱਡਦਾ ਅਤੇ ਉਹ ਪਿਤਾ ਦੇ ਕੁਧਰਮ ਦਾ ਬਦਲਾ ਉਹਨਾਂ ਦੇ ਬੱਚਿਆਂ ਉੱਤੋਂ ਤੀਜੀ ਚੌਥੀ ਪੀੜ੍ਹੀ ਤੱਕ ਲੈਣ ਵਾਲਾ ਹੈ।’
19ਆਪਣੇ ਮਹਾਨ ਪ੍ਰੇਮ ਦੇ ਅਨੁਸਾਰ, ਇਨ੍ਹਾਂ ਲੋਕਾਂ ਦੇ ਪਾਪ ਨੂੰ ਮਾਫ਼ ਕਰ, ਜਿਵੇਂ ਤੂੰ ਉਹਨਾਂ ਨੂੰ ਮਿਸਰ ਛੱਡਣ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਮਾਫ਼ ਕੀਤਾ ਹੈ।”
20ਯਾਹਵੇਹ ਨੇ ਉੱਤਰ ਦਿੱਤਾ, “ਮੈਂ ਉਹਨਾਂ ਨੂੰ ਮਾਫ਼ ਕਰ ਦਿੱਤਾ ਹੈ, ਜਿਵੇਂ ਤੂੰ ਕਿਹਾ ਸੀ।