ਗਿਣਤੀ 14

ਆਪਣੇ ਮਹਾਨ ਪ੍ਰੇਮ ਦੇ ਅਨੁਸਾਰ, ਇਨ੍ਹਾਂ ਲੋਕਾਂ ਦੇ ਪਾਪ ਨੂੰ ਮਾਫ਼ ਕਰ, ਜਿਵੇਂ ਤੂੰ ਉਹਨਾਂ ਨੂੰ ਮਿਸਰ ਛੱਡਣ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਮਾਫ਼ ਕੀਤਾ ਹੈ।”

Numbers 14:19 (UKJV) Pardon, I plead to you, the iniquity of this people according unto the greatness of your mercy, and as you have forgiven this people, from Egypt even until now.

17“ਪਰ ਹੁਣ ਮੇਰੇ ਯਾਹਵੇਹ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਤੁਹਾਡੀ ਸ਼ਕਤੀ ਦੀ ਮਹਿਮਾ ਹੋਵੇ ਜਿਵੇਂ ਤੁਸੀਂ ਕਹਿੰਦੇ ਹੋ।

18‘ਯਾਹਵੇਹ ਕ੍ਰੋਧ ਕਰਨ ਵਿੱਚ ਧੀਰਜ, ਪਿਆਰ ਵਿੱਚ ਭਰਪੂਰ ਅਤੇ ਪਾਪ ਅਤੇ ਕੁਧਰਮ ਨੂੰ ਮਾਫ਼ ਕਰਨ ਵਾਲਾ ਹੈ। ਫਿਰ ਵੀ ਉਹ ਦੋਸ਼ੀ ਨੂੰ ਸਜ਼ਾ ਤੋਂ ਬਿਨਾਂ ਨਹੀਂ ਛੱਡਦਾ ਅਤੇ ਉਹ ਪਿਤਾ ਦੇ ਕੁਧਰਮ ਦਾ ਬਦਲਾ ਉਹਨਾਂ ਦੇ ਬੱਚਿਆਂ ਉੱਤੋਂ ਤੀਜੀ ਚੌਥੀ ਪੀੜ੍ਹੀ ਤੱਕ ਲੈਣ ਵਾਲਾ ਹੈ।’

19ਆਪਣੇ ਮਹਾਨ ਪ੍ਰੇਮ ਦੇ ਅਨੁਸਾਰ, ਇਨ੍ਹਾਂ ਲੋਕਾਂ ਦੇ ਪਾਪ ਨੂੰ ਮਾਫ਼ ਕਰ, ਜਿਵੇਂ ਤੂੰ ਉਹਨਾਂ ਨੂੰ ਮਿਸਰ ਛੱਡਣ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਮਾਫ਼ ਕੀਤਾ ਹੈ।”

20ਯਾਹਵੇਹ ਨੇ ਉੱਤਰ ਦਿੱਤਾ, “ਮੈਂ ਉਹਨਾਂ ਨੂੰ ਮਾਫ਼ ਕਰ ਦਿੱਤਾ ਹੈ, ਜਿਵੇਂ ਤੂੰ ਕਿਹਾ ਸੀ।

21ਤਾਂ ਵੀ, ਜਿਵੇਂ ਮੈਂ ਜੀਉਂਦਾ ਹਾਂ ਅਤੇ ਜਿਵੇਂ ਕਿ ਯਾਹਵੇਹ ਦਾ ਪਰਤਾਪ ਸਾਰੀ ਧਰਤੀ ਨੂੰ ਭਰ ਦਿੰਦਾ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.