ਗਿਣਤੀ 14

ਉਹਨਾਂ ਵਿੱਚੋਂ ਇੱਕ ਵੀ ਨਹੀਂ ਜਿਨ੍ਹਾਂ ਨੇ ਮੇਰੀ ਮਹਿਮਾ ਅਤੇ ਮੇਰੇ ਨਿਸ਼ਾਨਾਂ ਨੂੰ ਜਿਹੜੇ ਮੈਂ ਮਿਸਰ ਵਿੱਚ ਅਤੇ ਉਜਾੜ ਵਿੱਚ ਵਿਖਾਏ। ਪਰ ਜਿਸ ਨੇ ਮੇਰੀ ਅਣ-ਆਗਿਆਕਾਰੀ ਕੀਤੀ ਅਤੇ ਮੈਨੂੰ ਦਸ ਵਾਰ ਪਰਖਿਆ,

Numbers 14:22 (UKJV) Because all those men which have seen my glory, and my miracles, which I did in Egypt and in the wilderness, and have tempted me now these ten times, and have not hearkened to my voice;

20ਯਾਹਵੇਹ ਨੇ ਉੱਤਰ ਦਿੱਤਾ, “ਮੈਂ ਉਹਨਾਂ ਨੂੰ ਮਾਫ਼ ਕਰ ਦਿੱਤਾ ਹੈ, ਜਿਵੇਂ ਤੂੰ ਕਿਹਾ ਸੀ।

21ਤਾਂ ਵੀ, ਜਿਵੇਂ ਮੈਂ ਜੀਉਂਦਾ ਹਾਂ ਅਤੇ ਜਿਵੇਂ ਕਿ ਯਾਹਵੇਹ ਦਾ ਪਰਤਾਪ ਸਾਰੀ ਧਰਤੀ ਨੂੰ ਭਰ ਦਿੰਦਾ ਹੈ,

22ਉਹਨਾਂ ਵਿੱਚੋਂ ਇੱਕ ਵੀ ਨਹੀਂ ਜਿਨ੍ਹਾਂ ਨੇ ਮੇਰੀ ਮਹਿਮਾ ਅਤੇ ਮੇਰੇ ਨਿਸ਼ਾਨਾਂ ਨੂੰ ਜਿਹੜੇ ਮੈਂ ਮਿਸਰ ਵਿੱਚ ਅਤੇ ਉਜਾੜ ਵਿੱਚ ਵਿਖਾਏ। ਪਰ ਜਿਸ ਨੇ ਮੇਰੀ ਅਣ-ਆਗਿਆਕਾਰੀ ਕੀਤੀ ਅਤੇ ਮੈਨੂੰ ਦਸ ਵਾਰ ਪਰਖਿਆ,

23ਉਹਨਾਂ ਵਿੱਚੋਂ ਇੱਕ ਵੀ ਉਸ ਧਰਤੀ ਨੂੰ ਕਦੇ ਨਹੀਂ ਵੇਖੇਗਾ ਜਿਸਦਾ ਮੈਂ ਉਹਨਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ। ਕੋਈ ਵੀ ਜਿਸ ਨੇ ਮੇਰਾ ਅਪਮਾਨ ਕੀਤਾ ਹੈ ਉਹ ਇਸ ਨੂੰ ਕਦੇ ਨਹੀਂ ਦੇਖੇਗਾ।

24ਪਰ ਕਿਉਂਕਿ ਮੇਰੇ ਸੇਵਕ ਕਾਲੇਬ ਵਿੱਚ ਵੱਖਰਾ ਆਤਮਾ ਹੈ ਅਤੇ ਉਹ ਪੂਰੇ ਦਿਲ ਨਾਲ ਮੇਰੇ ਪਿੱਛੇ ਚਲਦਾ ਹੈ, ਇਸ ਲਈ ਮੈਂ ਉਹ ਨੂੰ ਉਸ ਦੇਸ਼ ਵਿੱਚ ਲਿਆਵਾਂਗਾ ਜਿਸ ਵਿੱਚ ਉਹ ਗਿਆ ਸੀ ਅਤੇ ਉਹ ਦੇ ਉੱਤਰਾਧਿਕਾਰੀ ਉਹ ਦੇ ਵਾਰਸ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.