22ਉਹਨਾਂ ਵਿੱਚੋਂ ਇੱਕ ਵੀ ਨਹੀਂ ਜਿਨ੍ਹਾਂ ਨੇ ਮੇਰੀ ਮਹਿਮਾ ਅਤੇ ਮੇਰੇ ਨਿਸ਼ਾਨਾਂ ਨੂੰ ਜਿਹੜੇ ਮੈਂ ਮਿਸਰ ਵਿੱਚ ਅਤੇ ਉਜਾੜ ਵਿੱਚ ਵਿਖਾਏ। ਪਰ ਜਿਸ ਨੇ ਮੇਰੀ ਅਣ-ਆਗਿਆਕਾਰੀ ਕੀਤੀ ਅਤੇ ਮੈਨੂੰ ਦਸ ਵਾਰ ਪਰਖਿਆ,
23ਉਹਨਾਂ ਵਿੱਚੋਂ ਇੱਕ ਵੀ ਉਸ ਧਰਤੀ ਨੂੰ ਕਦੇ ਨਹੀਂ ਵੇਖੇਗਾ ਜਿਸਦਾ ਮੈਂ ਉਹਨਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ। ਕੋਈ ਵੀ ਜਿਸ ਨੇ ਮੇਰਾ ਅਪਮਾਨ ਕੀਤਾ ਹੈ ਉਹ ਇਸ ਨੂੰ ਕਦੇ ਨਹੀਂ ਦੇਖੇਗਾ।
24ਪਰ ਕਿਉਂਕਿ ਮੇਰੇ ਸੇਵਕ ਕਾਲੇਬ ਵਿੱਚ ਵੱਖਰਾ ਆਤਮਾ ਹੈ ਅਤੇ ਉਹ ਪੂਰੇ ਦਿਲ ਨਾਲ ਮੇਰੇ ਪਿੱਛੇ ਚਲਦਾ ਹੈ, ਇਸ ਲਈ ਮੈਂ ਉਹ ਨੂੰ ਉਸ ਦੇਸ਼ ਵਿੱਚ ਲਿਆਵਾਂਗਾ ਜਿਸ ਵਿੱਚ ਉਹ ਗਿਆ ਸੀ ਅਤੇ ਉਹ ਦੇ ਉੱਤਰਾਧਿਕਾਰੀ ਉਹ ਦੇ ਵਾਰਸ ਹੋਣਗੇ।
25ਕਿਉਂਕਿ ਅਮਾਲੇਕੀ ਅਤੇ ਕਨਾਨੀ ਵਾਦੀਆਂ ਵਿੱਚ ਰਹਿੰਦੇ ਹਨ, ਤੁਸੀਂ ਕੱਲ੍ਹ ਨੂੰ ਮੁੜੋ ਅਤੇ ਲਾਲ ਸਾਗਰ ਦੇ ਰਸਤੇ ਵਿੱਚ ਉਜਾੜ ਵੱਲ ਚੱਲੋ।”
26ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,