ਗਿਣਤੀ 14

ਕਿਉਂਕਿ ਅਮਾਲੇਕੀ ਅਤੇ ਕਨਾਨੀ ਵਾਦੀਆਂ ਵਿੱਚ ਰਹਿੰਦੇ ਹਨ, ਤੁਸੀਂ ਕੱਲ੍ਹ ਨੂੰ ਮੁੜੋ ਅਤੇ ਲਾਲ ਸਾਗਰ ਦੇ ਰਸਤੇ ਵਿੱਚ ਉਜਾੜ ਵੱਲ ਚੱਲੋ।”

Numbers 14:25 (UKJV) (Now the Amalekites and the Canaanites dwelt in the valley.) Tomorrow turn you, and get you into the wilderness by the way of the Red sea.

23ਉਹਨਾਂ ਵਿੱਚੋਂ ਇੱਕ ਵੀ ਉਸ ਧਰਤੀ ਨੂੰ ਕਦੇ ਨਹੀਂ ਵੇਖੇਗਾ ਜਿਸਦਾ ਮੈਂ ਉਹਨਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ। ਕੋਈ ਵੀ ਜਿਸ ਨੇ ਮੇਰਾ ਅਪਮਾਨ ਕੀਤਾ ਹੈ ਉਹ ਇਸ ਨੂੰ ਕਦੇ ਨਹੀਂ ਦੇਖੇਗਾ।

24ਪਰ ਕਿਉਂਕਿ ਮੇਰੇ ਸੇਵਕ ਕਾਲੇਬ ਵਿੱਚ ਵੱਖਰਾ ਆਤਮਾ ਹੈ ਅਤੇ ਉਹ ਪੂਰੇ ਦਿਲ ਨਾਲ ਮੇਰੇ ਪਿੱਛੇ ਚਲਦਾ ਹੈ, ਇਸ ਲਈ ਮੈਂ ਉਹ ਨੂੰ ਉਸ ਦੇਸ਼ ਵਿੱਚ ਲਿਆਵਾਂਗਾ ਜਿਸ ਵਿੱਚ ਉਹ ਗਿਆ ਸੀ ਅਤੇ ਉਹ ਦੇ ਉੱਤਰਾਧਿਕਾਰੀ ਉਹ ਦੇ ਵਾਰਸ ਹੋਣਗੇ।

25ਕਿਉਂਕਿ ਅਮਾਲੇਕੀ ਅਤੇ ਕਨਾਨੀ ਵਾਦੀਆਂ ਵਿੱਚ ਰਹਿੰਦੇ ਹਨ, ਤੁਸੀਂ ਕੱਲ੍ਹ ਨੂੰ ਮੁੜੋ ਅਤੇ ਲਾਲ ਸਾਗਰ ਦੇ ਰਸਤੇ ਵਿੱਚ ਉਜਾੜ ਵੱਲ ਚੱਲੋ।”

26ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,

27“ਇਹ ਦੁਸ਼ਟ ਕੌਮ ਕਦੋਂ ਤੱਕ ਮੇਰੇ ਵਿਰੁੱਧ ਬੁੜਬੁੜਾਉਂਦੀ ਰਹੇਗੀ? ਮੈਂ ਇਨ੍ਹਾਂ ਬੁੜਬੁੜਾਉਣ ਵਾਲੇ ਇਸਰਾਏਲੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.