ਗਿਣਤੀ 14

ਯਾਹਵੇਹ ਸਾਨੂੰ ਇਸ ਧਰਤੀ ਉੱਤੇ ਕਿਉਂ ਲਿਆਇਆ ਕਿ ਅਸੀਂ ਤਲਵਾਰ ਨਾਲ ਮਾਰੇ ਜਾਈਏ? ਸਾਡੀਆਂ ਪਤਨੀਆਂ ਅਤੇ ਬੱਚੇ ਲੁੱਟੇ ਜਾਣ। ਕੀ ਸਾਡੇ ਲਈ ਮਿਸਰ ਵਾਪਸ ਜਾਣਾ ਬਿਹਤਰ ਨਹੀਂ ਹੋਵੇਗਾ?”

Numbers 14:3 (UKJV) And wherefore has the LORD brought us unto this land, to fall by the sword, that our wives and our children should be a prey? were it not better for us to return into Egypt?

1ਉਸ ਰਾਤ ਮੰਡਲੀ ਦੇ ਸਾਰੇ ਲੋਕ ਉੱਚੀ-ਉੱਚੀ ਰੋਣ ਲੱਗੇ।

2ਸਾਰੇ ਇਸਰਾਏਲੀ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਬੁੜਬੁੜਾਉਣ ਲੱਗੇ ਅਤੇ ਸਾਰੀ ਸਭਾ ਨੇ ਉਹਨਾਂ ਨੂੰ ਆਖਿਆ, “ਕਾਸ਼ ਅਸੀਂ ਮਿਸਰ ਦੇਸ਼ ਵਿੱਚ ਮਰ ਗਏ ਹੁੰਦੇ! ਜਾਂ ਇਸ ਉਜਾੜ ਵਿੱਚ!

3ਯਾਹਵੇਹ ਸਾਨੂੰ ਇਸ ਧਰਤੀ ਉੱਤੇ ਕਿਉਂ ਲਿਆਇਆ ਕਿ ਅਸੀਂ ਤਲਵਾਰ ਨਾਲ ਮਾਰੇ ਜਾਈਏ? ਸਾਡੀਆਂ ਪਤਨੀਆਂ ਅਤੇ ਬੱਚੇ ਲੁੱਟੇ ਜਾਣ। ਕੀ ਸਾਡੇ ਲਈ ਮਿਸਰ ਵਾਪਸ ਜਾਣਾ ਬਿਹਤਰ ਨਹੀਂ ਹੋਵੇਗਾ?”

4ਅਤੇ ਉਹਨਾਂ ਨੇ ਇੱਕ-ਦੂਜੇ ਨੂੰ ਆਖਿਆ, “ਅਸੀਂ ਇੱਕ ਆਗੂ ਚੁਣ ਕੇ ਅਤੇ ਮਿਸਰ ਨੂੰ ਵਾਪਸ ਚੱਲੀਏ।”

5ਤਦ ਮੋਸ਼ੇਹ ਅਤੇ ਹਾਰੋਨ ਉੱਥੇ ਇਕੱਠੀ ਹੋਈ ਇਸਰਾਏਲੀਆਂ ਦੀ ਸਾਰੀ ਸਭਾ ਦੇ ਸਾਹਮਣੇ ਮੂੰਹ ਭਾਰ ਡਿੱਗ ਪਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.