ਗਿਣਤੀ 14

ਅਤੇ ਉਹਨਾਂ ਨੇ ਇੱਕ-ਦੂਜੇ ਨੂੰ ਆਖਿਆ, “ਅਸੀਂ ਇੱਕ ਆਗੂ ਚੁਣ ਕੇ ਅਤੇ ਮਿਸਰ ਨੂੰ ਵਾਪਸ ਚੱਲੀਏ।”

Numbers 14:4 (UKJV) And they said one to another, Let us make a captain, and let us return into Egypt.

2ਸਾਰੇ ਇਸਰਾਏਲੀ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਬੁੜਬੁੜਾਉਣ ਲੱਗੇ ਅਤੇ ਸਾਰੀ ਸਭਾ ਨੇ ਉਹਨਾਂ ਨੂੰ ਆਖਿਆ, “ਕਾਸ਼ ਅਸੀਂ ਮਿਸਰ ਦੇਸ਼ ਵਿੱਚ ਮਰ ਗਏ ਹੁੰਦੇ! ਜਾਂ ਇਸ ਉਜਾੜ ਵਿੱਚ!

3ਯਾਹਵੇਹ ਸਾਨੂੰ ਇਸ ਧਰਤੀ ਉੱਤੇ ਕਿਉਂ ਲਿਆਇਆ ਕਿ ਅਸੀਂ ਤਲਵਾਰ ਨਾਲ ਮਾਰੇ ਜਾਈਏ? ਸਾਡੀਆਂ ਪਤਨੀਆਂ ਅਤੇ ਬੱਚੇ ਲੁੱਟੇ ਜਾਣ। ਕੀ ਸਾਡੇ ਲਈ ਮਿਸਰ ਵਾਪਸ ਜਾਣਾ ਬਿਹਤਰ ਨਹੀਂ ਹੋਵੇਗਾ?”

4ਅਤੇ ਉਹਨਾਂ ਨੇ ਇੱਕ-ਦੂਜੇ ਨੂੰ ਆਖਿਆ, “ਅਸੀਂ ਇੱਕ ਆਗੂ ਚੁਣ ਕੇ ਅਤੇ ਮਿਸਰ ਨੂੰ ਵਾਪਸ ਚੱਲੀਏ।”

5ਤਦ ਮੋਸ਼ੇਹ ਅਤੇ ਹਾਰੋਨ ਉੱਥੇ ਇਕੱਠੀ ਹੋਈ ਇਸਰਾਏਲੀਆਂ ਦੀ ਸਾਰੀ ਸਭਾ ਦੇ ਸਾਹਮਣੇ ਮੂੰਹ ਭਾਰ ਡਿੱਗ ਪਏ।

6ਨੂਨ ਦੇ ਪੁੱਤਰ ਯੇਹੋਸ਼ੁਆ ਅਤੇ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੇ ਜਿਹੜੇ ਦੇਸ਼ ਦੀ ਖੋਜ ਕੀਤੀ ਸੀ, ਆਪਣੇ ਕੱਪੜੇ ਪਾੜ ਦਿੱਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.