4ਅਤੇ ਉਹਨਾਂ ਨੇ ਇੱਕ-ਦੂਜੇ ਨੂੰ ਆਖਿਆ, “ਅਸੀਂ ਇੱਕ ਆਗੂ ਚੁਣ ਕੇ ਅਤੇ ਮਿਸਰ ਨੂੰ ਵਾਪਸ ਚੱਲੀਏ।”
5ਤਦ ਮੋਸ਼ੇਹ ਅਤੇ ਹਾਰੋਨ ਉੱਥੇ ਇਕੱਠੀ ਹੋਈ ਇਸਰਾਏਲੀਆਂ ਦੀ ਸਾਰੀ ਸਭਾ ਦੇ ਸਾਹਮਣੇ ਮੂੰਹ ਭਾਰ ਡਿੱਗ ਪਏ।
6ਨੂਨ ਦੇ ਪੁੱਤਰ ਯੇਹੋਸ਼ੁਆ ਅਤੇ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੇ ਜਿਹੜੇ ਦੇਸ਼ ਦੀ ਖੋਜ ਕੀਤੀ ਸੀ, ਆਪਣੇ ਕੱਪੜੇ ਪਾੜ ਦਿੱਤੇ।
7ਅਤੇ ਇਸਰਾਏਲ ਦੀ ਸਾਰੀ ਸਭਾ ਨੂੰ ਆਖਿਆ, “ਜਿਸ ਧਰਤੀ ਵਿੱਚੋਂ ਅਸੀਂ ਲੰਘੇ ਅਤੇ ਖੋਜ ਕੀਤੀ ਉਹ ਬਹੁਤ ਵਧੀਆ ਹੈ।
8ਜੇਕਰ ਯਾਹਵੇਹ ਸਾਡੇ ਉੱਤੇ ਪ੍ਰਸੰਨ ਹੁੰਦਾ ਹੈ, ਤਾਂ ਉਹ ਸਾਨੂੰ ਉਸ ਦੇਸ਼ ਵਿੱਚ ਲੈ ਜਾਵੇਗਾ ਅਤੇ ਉਹ ਸਾਨੂੰ ਦੇ ਦੇਵੇਗਾ, ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ।