ਗਿਣਤੀ 14

ਜੇਕਰ ਯਾਹਵੇਹ ਸਾਡੇ ਉੱਤੇ ਪ੍ਰਸੰਨ ਹੁੰਦਾ ਹੈ, ਤਾਂ ਉਹ ਸਾਨੂੰ ਉਸ ਦੇਸ਼ ਵਿੱਚ ਲੈ ਜਾਵੇਗਾ ਅਤੇ ਉਹ ਸਾਨੂੰ ਦੇ ਦੇਵੇਗਾ, ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ।

Numbers 14:8 (UKJV) If the LORD delight in us, then he will bring us into this land, and give it us; a land which flows with milk and honey.

6ਨੂਨ ਦੇ ਪੁੱਤਰ ਯੇਹੋਸ਼ੁਆ ਅਤੇ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੇ ਜਿਹੜੇ ਦੇਸ਼ ਦੀ ਖੋਜ ਕੀਤੀ ਸੀ, ਆਪਣੇ ਕੱਪੜੇ ਪਾੜ ਦਿੱਤੇ।

7ਅਤੇ ਇਸਰਾਏਲ ਦੀ ਸਾਰੀ ਸਭਾ ਨੂੰ ਆਖਿਆ, “ਜਿਸ ਧਰਤੀ ਵਿੱਚੋਂ ਅਸੀਂ ਲੰਘੇ ਅਤੇ ਖੋਜ ਕੀਤੀ ਉਹ ਬਹੁਤ ਵਧੀਆ ਹੈ।

8ਜੇਕਰ ਯਾਹਵੇਹ ਸਾਡੇ ਉੱਤੇ ਪ੍ਰਸੰਨ ਹੁੰਦਾ ਹੈ, ਤਾਂ ਉਹ ਸਾਨੂੰ ਉਸ ਦੇਸ਼ ਵਿੱਚ ਲੈ ਜਾਵੇਗਾ ਅਤੇ ਉਹ ਸਾਨੂੰ ਦੇ ਦੇਵੇਗਾ, ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ।

9ਸਿਰਫ ਯਾਹਵੇਹ ਦੇ ਵਿਰੁੱਧ ਬਗਾਵਤ ਨਾ ਕਰੋ, ਅਤੇ ਦੇਸ਼ ਦੇ ਲੋਕਾਂ ਤੋਂ ਨਾ ਡਰੋ ਕਿਉਂ ਜੋ ਉਹ ਸਾਰੇ ਮਾਮੂਲੀ ਹਨ। ਉਹਨਾਂ ਦੀ ਸੁਰੱਖਿਆ ਖਤਮ ਹੋ ਗਈ ਹੈ ਪਰ ਯਾਹਵੇਹ ਸਾਡੇ ਨਾਲ ਹੈ, ਉਹਨਾਂ ਤੋਂ ਨਾ ਡਰੋ।”

10ਪਰ ਸਾਰੀ ਸਭਾ ਨੇ ਉਹਨਾਂ ਨੂੰ ਪੱਥਰ ਮਾਰਨ ਦੀ ਗੱਲ ਕੀਤੀ। ਤਦ ਯਾਹਵੇਹ ਦਾ ਪਰਤਾਪ ਸਾਰੇ ਇਸਰਾਏਲੀਆਂ ਦੇ ਉੱਤੇ ਮੰਡਲੀ ਦੇ ਤੰਬੂ ਵਿੱਚ ਪਰਗਟ ਹੋਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.