ਗਿਣਤੀ 14

ਜਿੱਥੇ ਤੱਕ ਤੁਹਾਡੇ ਬੱਚਿਆ ਲਈ ਜੋ ਤੁਸੀਂ ਕਿਹਾ ਸੀ ਕਿ ਲੁੱਟ ਲਿਆ ਜਾਵੇਗਾ, ਮੈਂ ਉਹਨਾਂ ਨੂੰ ਉਸ ਧਰਤੀ ਦਾ ਅਨੰਦ ਲੈਣ ਲਈ ਲਿਆਵਾਂਗਾ ਜਿਸ ਨੂੰ ਤੁਸੀਂ ਰੱਦ ਕੀਤਾ ਹੈ।

Numbers 14:31 (UKJV) But your little ones, which all of you said should be a prey, them will I bring in, and they shall know the land which all of you have despised.

29ਇਸ ਉਜਾੜ ਵਿੱਚ ਤੁਹਾਡੀਆਂ ਲਾਸ਼ਾਂ ਡਿੱਗਣਗੀਆਂ। ਤੁਸੀਂ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ ਜੋ ਮਰਦਮਸ਼ੁਮਾਰੀ ਵਿੱਚ ਗਿਣਿਆ ਗਿਆ ਸੀ ਅਤੇ ਜਿਸ ਨੇ ਮੇਰੇ ਵਿਰੁੱਧ ਬੁੜ-ਬੁੜ ਕੀਤੀ ਹੈ।

30ਤੁਹਾਡੇ ਵਿੱਚੋਂ ਕੋਈ ਵੀ ਉਸ ਦੇਸ਼ ਵਿੱਚ ਨਾ ਵੜੇਗਾ ਜਿਸ ਵਿੱਚ ਮੈਂ ਹੱਥ ਚੁੱਕ ਕੇ ਤੁਹਾਡੇ ਘਰ ਬਣਾਉਣ ਦੀ ਸਹੁੰ ਖਾਧੀ ਸੀ, ਸਿਵਾਏ ਯ਼ਫੁੰਨੇਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯੇਹੋਸ਼ੁਆ ਦੇ।

31ਜਿੱਥੇ ਤੱਕ ਤੁਹਾਡੇ ਬੱਚਿਆ ਲਈ ਜੋ ਤੁਸੀਂ ਕਿਹਾ ਸੀ ਕਿ ਲੁੱਟ ਲਿਆ ਜਾਵੇਗਾ, ਮੈਂ ਉਹਨਾਂ ਨੂੰ ਉਸ ਧਰਤੀ ਦਾ ਅਨੰਦ ਲੈਣ ਲਈ ਲਿਆਵਾਂਗਾ ਜਿਸ ਨੂੰ ਤੁਸੀਂ ਰੱਦ ਕੀਤਾ ਹੈ।

32ਪਰ ਤੁਹਾਡੀਆਂ ਲਾਸ਼ਾਂ ਇਸ ਉਜਾੜ ਵਿੱਚ ਡਿੱਗਣਗੀਆਂ।

33ਤੁਹਾਡੇ ਬੱਚੇ ਚਾਲੀ ਸਾਲਾਂ ਤੱਕ ਇੱਥੇ ਚਰਵਾਹੇ ਹੋਣਗੇ ਅਤੇ ਤੁਹਾਡੀ ਬੇਵਫ਼ਾਈ ਦੇ ਕਾਰਨ ਦੁੱਖ ਝੱਲਦੇ ਰਹਿਣਗੇ, ਜਦੋਂ ਤੱਕ ਤੁਹਾਡੀਆਂ ਲਾਸ਼ਾਂ ਦਾ ਅੰਤ ਉਜਾੜ ਵਿੱਚ ਨਾ ਹੋ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.