30ਤੁਹਾਡੇ ਵਿੱਚੋਂ ਕੋਈ ਵੀ ਉਸ ਦੇਸ਼ ਵਿੱਚ ਨਾ ਵੜੇਗਾ ਜਿਸ ਵਿੱਚ ਮੈਂ ਹੱਥ ਚੁੱਕ ਕੇ ਤੁਹਾਡੇ ਘਰ ਬਣਾਉਣ ਦੀ ਸਹੁੰ ਖਾਧੀ ਸੀ, ਸਿਵਾਏ ਯ਼ਫੁੰਨੇਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯੇਹੋਸ਼ੁਆ ਦੇ।
31ਜਿੱਥੇ ਤੱਕ ਤੁਹਾਡੇ ਬੱਚਿਆ ਲਈ ਜੋ ਤੁਸੀਂ ਕਿਹਾ ਸੀ ਕਿ ਲੁੱਟ ਲਿਆ ਜਾਵੇਗਾ, ਮੈਂ ਉਹਨਾਂ ਨੂੰ ਉਸ ਧਰਤੀ ਦਾ ਅਨੰਦ ਲੈਣ ਲਈ ਲਿਆਵਾਂਗਾ ਜਿਸ ਨੂੰ ਤੁਸੀਂ ਰੱਦ ਕੀਤਾ ਹੈ।
32ਪਰ ਤੁਹਾਡੀਆਂ ਲਾਸ਼ਾਂ ਇਸ ਉਜਾੜ ਵਿੱਚ ਡਿੱਗਣਗੀਆਂ।
33ਤੁਹਾਡੇ ਬੱਚੇ ਚਾਲੀ ਸਾਲਾਂ ਤੱਕ ਇੱਥੇ ਚਰਵਾਹੇ ਹੋਣਗੇ ਅਤੇ ਤੁਹਾਡੀ ਬੇਵਫ਼ਾਈ ਦੇ ਕਾਰਨ ਦੁੱਖ ਝੱਲਦੇ ਰਹਿਣਗੇ, ਜਦੋਂ ਤੱਕ ਤੁਹਾਡੀਆਂ ਲਾਸ਼ਾਂ ਦਾ ਅੰਤ ਉਜਾੜ ਵਿੱਚ ਨਾ ਹੋ ਜਾਵੇ।
34ਉਹਨਾਂ ਦਿਨਾਂ ਦੀ ਗਿਣਤੀ ਅਨੁਸਾਰ ਜਦ ਤੁਸੀਂ ਇਸ ਧਰਤੀ ਦਾ ਭੇਤ ਪਾਇਆ ਚਾਲੀ ਦਿਨ ਅਰਥਾਤ ਇੱਕ ਦਿਨ ਇੱਕ ਸਾਲ ਜਿਹਾ ਤੁਸੀਂ ਆਪਣੀ ਬੁਰਾਈ ਨੂੰ ਚਾਲੀ ਸਾਲ ਤੱਕ ਚੁੱਕੋਗੇ ਤਦ ਤੁਸੀਂ ਮੈਨੂੰ ਤਿਆਗਣ ਦਾ ਨਤੀਜਾ ਜਾਣੋਗੇ!’