ਗਿਣਤੀ 14

ਉਹਨਾਂ ਦਿਨਾਂ ਦੀ ਗਿਣਤੀ ਅਨੁਸਾਰ ਜਦ ਤੁਸੀਂ ਇਸ ਧਰਤੀ ਦਾ ਭੇਤ ਪਾਇਆ ਚਾਲੀ ਦਿਨ ਅਰਥਾਤ ਇੱਕ ਦਿਨ ਇੱਕ ਸਾਲ ਜਿਹਾ ਤੁਸੀਂ ਆਪਣੀ ਬੁਰਾਈ ਨੂੰ ਚਾਲੀ ਸਾਲ ਤੱਕ ਚੁੱਕੋਗੇ ਤਦ ਤੁਸੀਂ ਮੈਨੂੰ ਤਿਆਗਣ ਦਾ ਨਤੀਜਾ ਜਾਣੋਗੇ!’

Numbers 14:34 (UKJV) After the number of the days in which all of you searched the land, even forty days, each day for a year, shall all of you bear your iniquities, even forty years, and all of you shall know my breach of promise.

32ਪਰ ਤੁਹਾਡੀਆਂ ਲਾਸ਼ਾਂ ਇਸ ਉਜਾੜ ਵਿੱਚ ਡਿੱਗਣਗੀਆਂ।

33ਤੁਹਾਡੇ ਬੱਚੇ ਚਾਲੀ ਸਾਲਾਂ ਤੱਕ ਇੱਥੇ ਚਰਵਾਹੇ ਹੋਣਗੇ ਅਤੇ ਤੁਹਾਡੀ ਬੇਵਫ਼ਾਈ ਦੇ ਕਾਰਨ ਦੁੱਖ ਝੱਲਦੇ ਰਹਿਣਗੇ, ਜਦੋਂ ਤੱਕ ਤੁਹਾਡੀਆਂ ਲਾਸ਼ਾਂ ਦਾ ਅੰਤ ਉਜਾੜ ਵਿੱਚ ਨਾ ਹੋ ਜਾਵੇ।

34ਉਹਨਾਂ ਦਿਨਾਂ ਦੀ ਗਿਣਤੀ ਅਨੁਸਾਰ ਜਦ ਤੁਸੀਂ ਇਸ ਧਰਤੀ ਦਾ ਭੇਤ ਪਾਇਆ ਚਾਲੀ ਦਿਨ ਅਰਥਾਤ ਇੱਕ ਦਿਨ ਇੱਕ ਸਾਲ ਜਿਹਾ ਤੁਸੀਂ ਆਪਣੀ ਬੁਰਾਈ ਨੂੰ ਚਾਲੀ ਸਾਲ ਤੱਕ ਚੁੱਕੋਗੇ ਤਦ ਤੁਸੀਂ ਮੈਨੂੰ ਤਿਆਗਣ ਦਾ ਨਤੀਜਾ ਜਾਣੋਗੇ!’

35ਮੈਂ ਯਾਹਵੇਹ, ਬੋਲਿਆ ਹਾਂ, ਮੈਂ ਇਹ ਗੱਲਾਂ ਇਸ ਸਾਰੀ ਦੁਸ਼ਟ ਮੰਡਲੀ ਨਾਲ ਜ਼ਰੂਰ ਕਰਾਂਗਾ, ਜੋ ਮੇਰੇ ਵਿਰੁੱਧ ਇਕੱਠੇ ਹੋਏ ਹਨ। ਉਹ ਇਸ ਉਜਾੜ ਵਿੱਚ ਆਪਣਾ ਅੰਤ ਪੂਰਾ ਕਰਨਗੇ, ਇੱਥੇ ਉਹ ਮਰ ਜਾਣਗੇ।”

36ਸੋ ਮੋਸ਼ੇਹ ਨੇ ਜਿਨ੍ਹਾਂ ਮਨੁੱਖਾਂ ਨੂੰ ਧਰਤੀ ਦੀ ਖੋਜ ਕਰਨ ਲਈ ਭੇਜਿਆ ਸੀ, ਉਹ ਵਾਪਸ ਪਰਤ ਆਏ ਅਤੇ ਸਾਰੀ ਕੌਮ ਦੇ ਵਿੱਚ ਬੁਰੀ ਖ਼ਬਰ ਫੈਲਾਈ ਕਿ ਉਹ ਮੋਸ਼ੇਹ ਦੇ ਵਿਰੁੱਧ ਬੁੜ-ਬੁੜਾਉਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.