33ਤੁਹਾਡੇ ਬੱਚੇ ਚਾਲੀ ਸਾਲਾਂ ਤੱਕ ਇੱਥੇ ਚਰਵਾਹੇ ਹੋਣਗੇ ਅਤੇ ਤੁਹਾਡੀ ਬੇਵਫ਼ਾਈ ਦੇ ਕਾਰਨ ਦੁੱਖ ਝੱਲਦੇ ਰਹਿਣਗੇ, ਜਦੋਂ ਤੱਕ ਤੁਹਾਡੀਆਂ ਲਾਸ਼ਾਂ ਦਾ ਅੰਤ ਉਜਾੜ ਵਿੱਚ ਨਾ ਹੋ ਜਾਵੇ।
34ਉਹਨਾਂ ਦਿਨਾਂ ਦੀ ਗਿਣਤੀ ਅਨੁਸਾਰ ਜਦ ਤੁਸੀਂ ਇਸ ਧਰਤੀ ਦਾ ਭੇਤ ਪਾਇਆ ਚਾਲੀ ਦਿਨ ਅਰਥਾਤ ਇੱਕ ਦਿਨ ਇੱਕ ਸਾਲ ਜਿਹਾ ਤੁਸੀਂ ਆਪਣੀ ਬੁਰਾਈ ਨੂੰ ਚਾਲੀ ਸਾਲ ਤੱਕ ਚੁੱਕੋਗੇ ਤਦ ਤੁਸੀਂ ਮੈਨੂੰ ਤਿਆਗਣ ਦਾ ਨਤੀਜਾ ਜਾਣੋਗੇ!’
35ਮੈਂ ਯਾਹਵੇਹ, ਬੋਲਿਆ ਹਾਂ, ਮੈਂ ਇਹ ਗੱਲਾਂ ਇਸ ਸਾਰੀ ਦੁਸ਼ਟ ਮੰਡਲੀ ਨਾਲ ਜ਼ਰੂਰ ਕਰਾਂਗਾ, ਜੋ ਮੇਰੇ ਵਿਰੁੱਧ ਇਕੱਠੇ ਹੋਏ ਹਨ। ਉਹ ਇਸ ਉਜਾੜ ਵਿੱਚ ਆਪਣਾ ਅੰਤ ਪੂਰਾ ਕਰਨਗੇ, ਇੱਥੇ ਉਹ ਮਰ ਜਾਣਗੇ।”
36ਸੋ ਮੋਸ਼ੇਹ ਨੇ ਜਿਨ੍ਹਾਂ ਮਨੁੱਖਾਂ ਨੂੰ ਧਰਤੀ ਦੀ ਖੋਜ ਕਰਨ ਲਈ ਭੇਜਿਆ ਸੀ, ਉਹ ਵਾਪਸ ਪਰਤ ਆਏ ਅਤੇ ਸਾਰੀ ਕੌਮ ਦੇ ਵਿੱਚ ਬੁਰੀ ਖ਼ਬਰ ਫੈਲਾਈ ਕਿ ਉਹ ਮੋਸ਼ੇਹ ਦੇ ਵਿਰੁੱਧ ਬੁੜ-ਬੁੜਾਉਣ।
37ਉਹ ਮਨੁੱਖ ਜਿਹੜੇ ਧਰਤੀ ਦੀ ਬੁਰੀ ਖ਼ਬਰ ਫੈਲਾਉਣ ਦੇ ਜ਼ਿੰਮੇਵਾਰ ਸਨ, ਯਾਹਵੇਹ ਦੇ ਸਾਹਮਣੇ ਮਹਾਂਮਾਰੀ ਨਾਲ ਮਰ ਗਏ।