12ਇਹ ਹਰ ਇੱਕ ਦੀ ਗਿਣਤੀ ਅਨੁਸਾਰ ਕਰੋ, ਜਿੰਨੇ ਤੁਸੀਂ ਤਿਆਰ ਕਰਦੇ ਹੋ।
13“ ‘ਹਰ ਵਿਅਕਤੀ ਜੋ ਦੇਸ਼ ਦਾ ਨਿਵਾਸੀ ਹੈ, ਇਹ ਗੱਲਾਂ ਇਸ ਤਰ੍ਹਾਂ ਕਰੇਗਾ ਕਿ ਜਦੋਂ ਉਹ ਯਾਹਵੇਹ ਲਈ ਅੱਗ ਦੀ ਸੁਗੰਧਤਾ ਚੜ੍ਹਾਉਣ ਇਸੇ ਤਰ੍ਹਾਂ ਹੀ ਕਰਨ।
14ਆਉਣ ਵਾਲੀਆਂ ਪੀੜ੍ਹੀਆਂ ਲਈ, ਜਦੋਂ ਵੀ ਕੋਈ ਪਰਦੇਸੀ ਜਾਂ ਤੁਹਾਡੇ ਵਿੱਚ ਰਹਿਣ ਵਾਲਾ ਕੋਈ ਹੋਰ ਵਿਅਕਤੀ ਯਾਹਵੇਹ ਲਈ ਅੱਗ ਦੀ ਸੁਗੰਧਤਾ ਚੜ੍ਹਾਵੇ, ਤਾਂ ਉਹ ਤੁਹਾਡੇ ਵਾਂਗ ਹੀ ਕਰੇ ਜਿਵੇਂ ਤੁਸੀਂ ਕਰਦੇ ਹੋ।
15ਸਭਾ ਲਈ ਇੱਕੋ ਹੀ ਬਿਧੀ ਤੁਹਾਡੇ ਲਈ ਅਤੇ ਉਸ ਪਰਦੇਸੀ ਲਈ ਹੋਵੇ ਅਤੇ ਇਹ ਬਿਧੀ ਤੁਹਾਡੀ ਪੀੜ੍ਹੀਓ ਪੀੜ੍ਹੀ ਸਦਾ ਲਈ ਹੋਵੇ, ਜਿਵੇਂ ਤੁਸੀਂ ਉਸੇ ਤਰ੍ਹਾਂ ਪਰਦੇਸੀ ਯਾਹਵੇਹ ਦੇ ਅੱਗੇ ਹੋ।
16ਤੁਹਾਡੇ ਅਤੇ ਤੁਹਾਡੇ ਵਿੱਚ ਰਹਿਣ ਵਾਲੇ ਪਰਦੇਸੀਆਂ ਉੱਤੇ ਇੱਕੋ ਜਿਹੀ ਬਿਵਸਥਾ ਅਤੇ ਕਾਨੂੰਨ ਲਾਗੂ ਹੋਣ।’ ”