ਗਿਣਤੀ 15

ਫਿਰ ਜਾਜਕ ਯਾਹਵੇਹ ਦੇ ਅੱਗੇ ਉਸ ਵਿਅਕਤੀ ਲਈ ਪ੍ਰਾਸਚਿਤ ਕਰੇ, ਜਿਸ ਨੇ ਅਣਜਾਣੇ ਵਿੱਚ ਪਾਪ ਕੀਤਾ ਹੈ, ਅਤੇ ਜਦੋਂ ਪ੍ਰਾਸਚਿਤ ਹੋ ਜਾਵੇਗਾ, ਤਾਂ ਉਸ ਵਿਅਕਤੀ ਨੂੰ ਮਾਫ਼ ਕੀਤਾ ਜਾਵੇਗਾ।

Numbers 15:28 (UKJV) And the priest shall make an atonement for the soul that sins ignorantly, when he sins by ignorance before the LORD, to make an atonement for him; and it shall be forgiven him.

26ਇਸਰਾਏਲ ਦੀ ਸਾਰੀ ਮੰਡਲੀ ਅਤੇ ਉਹਨਾਂ ਵਿੱਚ ਵੱਸਣ ਵਾਲੇ ਪਰਦੇਸੀਆਂ ਨੂੰ ਮਾਫ਼ ਕੀਤਾ ਜਾਵੇਗਾ, ਕਿਉਂਕਿ ਸਾਰੇ ਲੋਕ ਅਣਜਾਣੇ ਵਿੱਚ ਗਲਤ ਕੰਮ ਵਿੱਚ ਸ਼ਾਮਲ ਹੋਏ ਸਨ।

27“ ‘ਪਰ ਜੇ ਇੱਕ ਵਿਅਕਤੀ ਅਣਜਾਣੇ ਵਿੱਚ ਪਾਪ ਕਰਦਾ ਹੈ, ਤਾਂ ਉਸ ਵਿਅਕਤੀ ਨੂੰ ਪਾਪ ਦੀ ਭੇਟ ਲਈ ਇੱਕ ਸਾਲ ਦੀ ਬੱਕਰੀ ਲਿਆਉਣੀ ਚਾਹੀਦੀ ਹੈ।

28ਫਿਰ ਜਾਜਕ ਯਾਹਵੇਹ ਦੇ ਅੱਗੇ ਉਸ ਵਿਅਕਤੀ ਲਈ ਪ੍ਰਾਸਚਿਤ ਕਰੇ, ਜਿਸ ਨੇ ਅਣਜਾਣੇ ਵਿੱਚ ਪਾਪ ਕੀਤਾ ਹੈ, ਅਤੇ ਜਦੋਂ ਪ੍ਰਾਸਚਿਤ ਹੋ ਜਾਵੇਗਾ, ਤਾਂ ਉਸ ਵਿਅਕਤੀ ਨੂੰ ਮਾਫ਼ ਕੀਤਾ ਜਾਵੇਗਾ।

29ਇੱਕ ਹੀ ਬਿਵਸਥਾ ਹਰੇਕ ਉੱਤੇ ਲਾਗੂ ਹੁੰਦੀ ਹੈ ਜੋ ਅਣਜਾਣੇ ਵਿੱਚ ਪਾਪ ਕਰਦਾ ਹੈ, ਭਾਵੇਂ ਉਹ ਮੂਲ ਇਸਰਾਏਲੀ ਹੋਵੇ ਜਾਂ ਤੁਹਾਡੇ ਵਿੱਚ ਵੱਸਦਾ ਵਿਦੇਸ਼ੀ।

30“ ‘ਪਰ ਕੋਈ ਵੀ ਜੋ ਬੇਇੱਜ਼ਤੀ ਨਾਲ ਪਾਪ ਕਰਦਾ ਹੈ, ਭਾਵੇਂ ਉਹ ਦੇਸੀ ਜਾਂ ਪਰਦੇਸੀ, ਯਾਹਵੇਹ ਦੀ ਨਿੰਦਿਆ ਕਰਦਾ ਹੈ ਅਤੇ ਇਸਰਾਏਲ ਦੇ ਲੋਕਾਂ ਵਿੱਚੋਂ ਛੇਕਿਆ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.