27“ ‘ਪਰ ਜੇ ਇੱਕ ਵਿਅਕਤੀ ਅਣਜਾਣੇ ਵਿੱਚ ਪਾਪ ਕਰਦਾ ਹੈ, ਤਾਂ ਉਸ ਵਿਅਕਤੀ ਨੂੰ ਪਾਪ ਦੀ ਭੇਟ ਲਈ ਇੱਕ ਸਾਲ ਦੀ ਬੱਕਰੀ ਲਿਆਉਣੀ ਚਾਹੀਦੀ ਹੈ।
28ਫਿਰ ਜਾਜਕ ਯਾਹਵੇਹ ਦੇ ਅੱਗੇ ਉਸ ਵਿਅਕਤੀ ਲਈ ਪ੍ਰਾਸਚਿਤ ਕਰੇ, ਜਿਸ ਨੇ ਅਣਜਾਣੇ ਵਿੱਚ ਪਾਪ ਕੀਤਾ ਹੈ, ਅਤੇ ਜਦੋਂ ਪ੍ਰਾਸਚਿਤ ਹੋ ਜਾਵੇਗਾ, ਤਾਂ ਉਸ ਵਿਅਕਤੀ ਨੂੰ ਮਾਫ਼ ਕੀਤਾ ਜਾਵੇਗਾ।
29ਇੱਕ ਹੀ ਬਿਵਸਥਾ ਹਰੇਕ ਉੱਤੇ ਲਾਗੂ ਹੁੰਦੀ ਹੈ ਜੋ ਅਣਜਾਣੇ ਵਿੱਚ ਪਾਪ ਕਰਦਾ ਹੈ, ਭਾਵੇਂ ਉਹ ਮੂਲ ਇਸਰਾਏਲੀ ਹੋਵੇ ਜਾਂ ਤੁਹਾਡੇ ਵਿੱਚ ਵੱਸਦਾ ਵਿਦੇਸ਼ੀ।
30“ ‘ਪਰ ਕੋਈ ਵੀ ਜੋ ਬੇਇੱਜ਼ਤੀ ਨਾਲ ਪਾਪ ਕਰਦਾ ਹੈ, ਭਾਵੇਂ ਉਹ ਦੇਸੀ ਜਾਂ ਪਰਦੇਸੀ, ਯਾਹਵੇਹ ਦੀ ਨਿੰਦਿਆ ਕਰਦਾ ਹੈ ਅਤੇ ਇਸਰਾਏਲ ਦੇ ਲੋਕਾਂ ਵਿੱਚੋਂ ਛੇਕਿਆ ਜਾਵੇ।
31ਕਿਉਂਕਿ ਉਹਨਾਂ ਨੇ ਯਾਹਵੇਹ ਦੇ ਬਚਨ ਨੂੰ ਤੁੱਛ ਜਾਣਿਆ ਅਤੇ ਉਸਦੇ ਹੁਕਮਾਂ ਨੂੰ ਤੋੜਿਆ ਹੈ, ਉਹ ਮਨੁੱਖ ਜ਼ਰੂਰ ਛੇਕਿਆ ਜਾਵੇ, ਉਸ ਦੀ ਸਜ਼ਾ ਉਸ ਉੱਤੇ ਹੋਵੇਗੀ।’ ”