ਗਿਣਤੀ 15

ਕਿਉਂਕਿ ਉਹਨਾਂ ਨੇ ਯਾਹਵੇਹ ਦੇ ਬਚਨ ਨੂੰ ਤੁੱਛ ਜਾਣਿਆ ਅਤੇ ਉਸਦੇ ਹੁਕਮਾਂ ਨੂੰ ਤੋੜਿਆ ਹੈ, ਉਹ ਮਨੁੱਖ ਜ਼ਰੂਰ ਛੇਕਿਆ ਜਾਵੇ, ਉਸ ਦੀ ਸਜ਼ਾ ਉਸ ਉੱਤੇ ਹੋਵੇਗੀ।’ ”

Numbers 15:31 (UKJV) Because he has despised the word of the LORD, and has broken his commandment, that soul shall utterly be cut off; his iniquity shall be upon him.

29ਇੱਕ ਹੀ ਬਿਵਸਥਾ ਹਰੇਕ ਉੱਤੇ ਲਾਗੂ ਹੁੰਦੀ ਹੈ ਜੋ ਅਣਜਾਣੇ ਵਿੱਚ ਪਾਪ ਕਰਦਾ ਹੈ, ਭਾਵੇਂ ਉਹ ਮੂਲ ਇਸਰਾਏਲੀ ਹੋਵੇ ਜਾਂ ਤੁਹਾਡੇ ਵਿੱਚ ਵੱਸਦਾ ਵਿਦੇਸ਼ੀ।

30“ ‘ਪਰ ਕੋਈ ਵੀ ਜੋ ਬੇਇੱਜ਼ਤੀ ਨਾਲ ਪਾਪ ਕਰਦਾ ਹੈ, ਭਾਵੇਂ ਉਹ ਦੇਸੀ ਜਾਂ ਪਰਦੇਸੀ, ਯਾਹਵੇਹ ਦੀ ਨਿੰਦਿਆ ਕਰਦਾ ਹੈ ਅਤੇ ਇਸਰਾਏਲ ਦੇ ਲੋਕਾਂ ਵਿੱਚੋਂ ਛੇਕਿਆ ਜਾਵੇ।

31ਕਿਉਂਕਿ ਉਹਨਾਂ ਨੇ ਯਾਹਵੇਹ ਦੇ ਬਚਨ ਨੂੰ ਤੁੱਛ ਜਾਣਿਆ ਅਤੇ ਉਸਦੇ ਹੁਕਮਾਂ ਨੂੰ ਤੋੜਿਆ ਹੈ, ਉਹ ਮਨੁੱਖ ਜ਼ਰੂਰ ਛੇਕਿਆ ਜਾਵੇ, ਉਸ ਦੀ ਸਜ਼ਾ ਉਸ ਉੱਤੇ ਹੋਵੇਗੀ।’ ”

32ਜਦੋਂ ਇਸਰਾਏਲੀ ਉਜਾੜ ਵਿੱਚ ਸਨ, ਇੱਕ ਆਦਮੀ ਸਬਤ ਦੇ ਦਿਨ ਲੱਕੜਾਂ ਇਕੱਠਾ ਕਰਦਾ ਹੋਇਆ ਮਿਲਿਆ।

33ਜਿਨ੍ਹਾਂ ਨੇ ਉਸ ਨੂੰ ਲੱਕੜਾਂ ਇਕੱਠੀਆਂ ਕਰਦੇ ਵੇਖਿਆ ਉਹ ਉਸ ਨੂੰ ਮੋਸ਼ੇਹ ਅਤੇ ਹਾਰੋਨ ਅਤੇ ਸਾਰੀ ਸਭਾ ਕੋਲ ਲੈ ਆਏ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.