31ਕਿਉਂਕਿ ਉਹਨਾਂ ਨੇ ਯਾਹਵੇਹ ਦੇ ਬਚਨ ਨੂੰ ਤੁੱਛ ਜਾਣਿਆ ਅਤੇ ਉਸਦੇ ਹੁਕਮਾਂ ਨੂੰ ਤੋੜਿਆ ਹੈ, ਉਹ ਮਨੁੱਖ ਜ਼ਰੂਰ ਛੇਕਿਆ ਜਾਵੇ, ਉਸ ਦੀ ਸਜ਼ਾ ਉਸ ਉੱਤੇ ਹੋਵੇਗੀ।’ ”
32ਜਦੋਂ ਇਸਰਾਏਲੀ ਉਜਾੜ ਵਿੱਚ ਸਨ, ਇੱਕ ਆਦਮੀ ਸਬਤ ਦੇ ਦਿਨ ਲੱਕੜਾਂ ਇਕੱਠਾ ਕਰਦਾ ਹੋਇਆ ਮਿਲਿਆ।
33ਜਿਨ੍ਹਾਂ ਨੇ ਉਸ ਨੂੰ ਲੱਕੜਾਂ ਇਕੱਠੀਆਂ ਕਰਦੇ ਵੇਖਿਆ ਉਹ ਉਸ ਨੂੰ ਮੋਸ਼ੇਹ ਅਤੇ ਹਾਰੋਨ ਅਤੇ ਸਾਰੀ ਸਭਾ ਕੋਲ ਲੈ ਆਏ
34ਅਤੇ ਉਹਨਾਂ ਨੇ ਉਸ ਨੂੰ ਹਿਰਾਸਤ ਵਿੱਚ ਰੱਖਿਆ ਕਿਉਂ ਜੋ ਇਹ ਸਮਝ ਨਹੀਂ ਸੀ ਆਉਂਦਾ ਕਿ ਉਸ ਨਾਲ ਕੀ ਕੀਤਾ ਜਾਵੇ।
35ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਉਹ ਮਨੁੱਖ ਜ਼ਰੂਰ ਮਾਰਿਆ ਜਾਵੇ। ਸਾਰੀ ਸਭਾ ਉਸ ਨੂੰ ਡੇਰੇ ਦੇ ਬਾਹਰ ਪੱਥਰ ਮਾਰ ਦੇਵੇ।”