35ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਉਹ ਮਨੁੱਖ ਜ਼ਰੂਰ ਮਾਰਿਆ ਜਾਵੇ। ਸਾਰੀ ਸਭਾ ਉਸ ਨੂੰ ਡੇਰੇ ਦੇ ਬਾਹਰ ਪੱਥਰ ਮਾਰ ਦੇਵੇ।”
36ਇਸ ਲਈ ਸਭਾ ਉਸ ਨੂੰ ਡੇਰੇ ਤੋਂ ਬਾਹਰ ਲੈ ਗਈ ਅਤੇ ਉਸ ਨੂੰ ਪੱਥਰ ਮਾਰ ਕੇ ਮਾਰ ਦਿੱਤਾ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
37ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,
38“ਸਾਰੇ ਇਸਰਾਏਲ ਨੂੰ ਹੁਕਮ ਦਿਓ ਅਤੇ ਉਹਨਾਂ ਨੂੰ ਆਖ, ‘ਕਿ ਉਹ ਆਪਣੇ ਬਸਤਰ ਦੀ ਕਿਨਾਰੀ ਉੱਤੇ ਝਾਲਰ ਆਪਣੀਆਂ ਪੀੜ੍ਹੀਆਂ ਤੱਕ ਲਾਉਣ ਅਤੇ ਨੀਲਾ ਫੀਤਾ ਹਰ ਕਿਨਾਰੀ ਦੀ ਝਾਲਰ ਉੱਤੇ ਜੜਨ।
39ਅਤੇ ਉਹ ਤੁਹਾਡੇ ਲਈ ਇੱਕ ਝਾਲਰ ਹੋਵੇ ਤਾਂ ਜੋ ਤੁਸੀਂ ਉਸ ਨੂੰ ਵੇਖ ਕੇ ਯਾਹਵੇਹ ਦੇ ਸਾਰੇ ਹੁਕਮਾਂ ਨੂੰ ਯਾਦ ਰੱਖ ਸਕੋ, ਤਾਂ ਜੋ ਤੁਸੀਂ ਉਹਨਾਂ ਦੀ ਪਾਲਣਾ ਕਰੋ ਅਤੇ ਆਪਣੇ ਦਿਲਾਂ ਅਤੇ ਅੱਖਾਂ ਦੀਆਂ ਕਾਮਨਾਂ ਦਾ ਪਿੱਛਾ ਕਰਕੇ ਆਪਣੇ ਆਪ ਨੂੰ ਧੋਖਾ ਨਾ ਖਾਓ।