ਗਿਣਤੀ 15

ਅਤੇ ਉਹ ਤੁਹਾਡੇ ਲਈ ਇੱਕ ਝਾਲਰ ਹੋਵੇ ਤਾਂ ਜੋ ਤੁਸੀਂ ਉਸ ਨੂੰ ਵੇਖ ਕੇ ਯਾਹਵੇਹ ਦੇ ਸਾਰੇ ਹੁਕਮਾਂ ਨੂੰ ਯਾਦ ਰੱਖ ਸਕੋ, ਤਾਂ ਜੋ ਤੁਸੀਂ ਉਹਨਾਂ ਦੀ ਪਾਲਣਾ ਕਰੋ ਅਤੇ ਆਪਣੇ ਦਿਲਾਂ ਅਤੇ ਅੱਖਾਂ ਦੀਆਂ ਕਾਮਨਾਂ ਦਾ ਪਿੱਛਾ ਕਰਕੇ ਆਪਣੇ ਆਪ ਨੂੰ ਧੋਖਾ ਨਾ ਖਾਓ।

Numbers 15:39 (UKJV) And it shall be unto you for a fringe, that all of you may look upon it, and remember all the commandments of the LORD, and do them; and that all of you seek not after your own heart and your own eyes, after which all of you use to go a whoring:

37ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,

38“ਸਾਰੇ ਇਸਰਾਏਲ ਨੂੰ ਹੁਕਮ ਦਿਓ ਅਤੇ ਉਹਨਾਂ ਨੂੰ ਆਖ, ‘ਕਿ ਉਹ ਆਪਣੇ ਬਸਤਰ ਦੀ ਕਿਨਾਰੀ ਉੱਤੇ ਝਾਲਰ ਆਪਣੀਆਂ ਪੀੜ੍ਹੀਆਂ ਤੱਕ ਲਾਉਣ ਅਤੇ ਨੀਲਾ ਫੀਤਾ ਹਰ ਕਿਨਾਰੀ ਦੀ ਝਾਲਰ ਉੱਤੇ ਜੜਨ।

39ਅਤੇ ਉਹ ਤੁਹਾਡੇ ਲਈ ਇੱਕ ਝਾਲਰ ਹੋਵੇ ਤਾਂ ਜੋ ਤੁਸੀਂ ਉਸ ਨੂੰ ਵੇਖ ਕੇ ਯਾਹਵੇਹ ਦੇ ਸਾਰੇ ਹੁਕਮਾਂ ਨੂੰ ਯਾਦ ਰੱਖ ਸਕੋ, ਤਾਂ ਜੋ ਤੁਸੀਂ ਉਹਨਾਂ ਦੀ ਪਾਲਣਾ ਕਰੋ ਅਤੇ ਆਪਣੇ ਦਿਲਾਂ ਅਤੇ ਅੱਖਾਂ ਦੀਆਂ ਕਾਮਨਾਂ ਦਾ ਪਿੱਛਾ ਕਰਕੇ ਆਪਣੇ ਆਪ ਨੂੰ ਧੋਖਾ ਨਾ ਖਾਓ।

40ਤੁਸੀਂ ਮੇਰੇ ਸਾਰੇ ਹੁਕਮਾਂ ਨੂੰ ਮੰਨਣਾ ਅਤੇ ਚੇਤੇ ਰੱਖਣਾ, ਇਸ ਤਰ੍ਹਾਂ ਆਪਣੇ ਪਰਮੇਸ਼ਵਰ ਲਈ ਪਵਿੱਤਰ ਹੋਵੋ।

41ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ ਜੋ ਤੁਹਾਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਤਾਂ ਜੋ ਤੁਹਾਡਾ ਪਰਮੇਸ਼ਵਰ ਹੋਵੇ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.