ਗਿਣਤੀ 16

ਕੋਰਾਹ, ਇਜ਼ਹਾਰ ਦਾ ਪੁੱਤਰ, ਕੋਹਾਥ ਦਾ ਪੁੱਤਰ, ਲੇਵੀ ਦਾ ਪੁੱਤਰ ਅਤੇ ਕੁਝ ਰਊਬੇਨੀ, ਦਾਥਾਨ ਅਤੇ ਅਬੀਰਾਮ, ਅਲੀਆਬ ਦਾ ਪੁੱਤਰ ਅਤੇ ਓਨ ਪੇਲੇਥ ਦਾ ਪੁੱਤਰ, ਬੇਈਮਾਨ ਹੋ ਗਏ।

Numbers 16:1 (UKJV) Now Korah, the son of Izhar, the son of Kohath, the son of Levi, and Dathan and Abiram, the sons of Eliab, and On, the son of Peleth, sons of Reuben, took men:

1ਕੋਰਾਹ, ਇਜ਼ਹਾਰ ਦਾ ਪੁੱਤਰ, ਕੋਹਾਥ ਦਾ ਪੁੱਤਰ, ਲੇਵੀ ਦਾ ਪੁੱਤਰ ਅਤੇ ਕੁਝ ਰਊਬੇਨੀ, ਦਾਥਾਨ ਅਤੇ ਅਬੀਰਾਮ, ਅਲੀਆਬ ਦਾ ਪੁੱਤਰ ਅਤੇ ਓਨ ਪੇਲੇਥ ਦਾ ਪੁੱਤਰ, ਬੇਈਮਾਨ ਹੋ ਗਏ।

2ਉਹ ਅਤੇ ਇਸਰਾਏਲੀਆਂ ਵਿੱਚੋਂ ਢਾਈ ਸੌ ਮਨੁੱਖ ਜਿਹੜੇ ਮੰਡਲੀ ਦੇ ਪ੍ਰਧਾਨ ਅਤੇ ਨਾਮੀ ਸਨ, ਮੋਸ਼ੇਹ ਦੇ ਵਿਰੁੱਧ ਉੱਠੇ।

3ਉਹ ਮੋਸ਼ੇਹ ਅਤੇ ਹਾਰੋਨ ਦਾ ਵਿਰੋਧ ਕਰਨ ਲਈ ਇੱਕ ਸਮੂਹ ਵਿੱਚ ਇਕੱਠੇ ਹੋ ਕੇ ਕਹਿਣ ਲਗੇ, “ਕਿ ਤੁਸੀਂ ਤਾਂ ਬਹੁਤ ਉੱਚਾ ਉੱਡਣ ਲੱਗ ਪਏ ਹੋ! ਕਿਉਂ ਜੋ ਸਾਰੀ ਮੰਡਲੀ ਦੇ ਲੋਕ ਪਵਿੱਤਰ ਹਨ ਅਤੇ ਯਾਹਵੇਹ ਉਹਨਾਂ ਦੇ ਵਿੱਚਕਾਰ ਹੈ। ਤੁਸੀਂ ਫਿਰ ਕਿਵੇਂ ਆਪਣੇ ਆਪ ਨੂੰ ਯਾਹਵੇਹ ਦੀ ਸਭਾ ਨਾਲੋਂ ਉੱਚਾ ਬਣਾਉਦੇ ਹੋ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.