21“ਆਪਣੇ ਆਪ ਨੂੰ ਇਸ ਸਭਾ ਤੋਂ ਵੱਖ ਕਰੋ ਤਾਂ ਜੋ ਮੈਂ ਉਹਨਾਂ ਦਾ ਇੱਕੋ ਵਾਰੀ ਅੰਤ ਕਰ ਸਕਾਂ।”
22ਪਰ ਮੋਸ਼ੇਹ ਅਤੇ ਹਾਰੋਨ ਨੇ ਮੂੰਹ ਭਾਰ ਡਿੱਗ ਕੇ ਆਖਿਆ, ਹੇ ਪਰਮੇਸ਼ਵਰ, ਜਿਹੜਾ ਸਭ ਜੀਵਾਂ ਨੂੰ ਸਾਹ ਦਿੰਦਾ ਹੈ, ਕੀ ਤੂੰ ਸਾਰੀ ਸਭਾ ਉੱਤੇ ਗੁੱਸੇ ਹੋਵੋਂਗੇ ਜਦੋਂ ਇੱਕ ਹੀ ਮਨੁੱਖ ਪਾਪ ਕਰੇ?
23ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
24“ਸਭਾ ਨੂੰ ਆਖ, ‘ਕੋਰਾਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਚਲੇ ਜਾਓ।’ ”
25ਮੋਸ਼ੇਹ ਉੱਠਿਆ ਅਤੇ ਦਾਥਾਨ ਅਤੇ ਅਬੀਰਾਮ ਕੋਲ ਗਏ ਅਤੇ ਇਸਰਾਏਲ ਦੇ ਬਜ਼ੁਰਗ ਉਸਦੇ ਪਿੱਛੇ-ਪਿੱਛੇ ਗਏ।