24“ਸਭਾ ਨੂੰ ਆਖ, ‘ਕੋਰਾਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਚਲੇ ਜਾਓ।’ ”
25ਮੋਸ਼ੇਹ ਉੱਠਿਆ ਅਤੇ ਦਾਥਾਨ ਅਤੇ ਅਬੀਰਾਮ ਕੋਲ ਗਏ ਅਤੇ ਇਸਰਾਏਲ ਦੇ ਬਜ਼ੁਰਗ ਉਸਦੇ ਪਿੱਛੇ-ਪਿੱਛੇ ਗਏ।
26ਉਸ ਨੇ ਸਭਾ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ, “ਇਨ੍ਹਾਂ ਦੁਸ਼ਟ ਮਨੁੱਖਾਂ ਦੇ ਤੰਬੂਆਂ ਤੋਂ ਪਿੱਛੇ ਹਟ ਜਾਓ! ਉਹਨਾਂ ਦੀ ਕਿਸੇ ਵੀ ਚੀਜ਼ ਨੂੰ ਨਾ ਛੂਹੋ, ਕਿਤੇ ਤੁਸੀਂ ਵੀ ਉਹਨਾਂ ਦੇ ਸਾਰੇ ਪਾਪਾਂ ਦੇ ਵਿੱਚ ਸਾਂਝੀ ਹੋਵੋ।”
27ਸੋ ਉਹ ਕੋਰਾਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਚਲੇ ਗਏ। ਦਾਥਾਨ ਅਤੇ ਅਬੀਰਾਮ ਬਾਹਰ ਆ ਗਏ ਸਨ ਅਤੇ ਆਪਣੀਆਂ ਪਤਨੀਆਂ, ਬੱਚਿਆਂ ਅਤੇ ਨਿਆਣਿਆਂ ਨਾਲ ਆਪਣੇ ਤੰਬੂਆਂ ਦੇ ਦਰਵਾਜ਼ੇ ਉੱਤੇ ਖੜ੍ਹੇ ਸਨ।
28ਤਦ ਮੋਸ਼ੇਹ ਨੇ ਕਿਹਾ, “ਇਸ ਤਰ੍ਹਾਂ ਤੁਸੀਂ ਜਾਣੋਗੇ ਕਿ ਯਾਹਵੇਹ ਨੇ ਮੈਨੂੰ ਇਹ ਸਭ ਕੁਝ ਕਰਨ ਲਈ ਭੇਜਿਆ ਹੈ ਨਾ ਕਿ ਇਹ ਮੇਰਾ ਆਪਣੀ ਮਨ ਮਰਜ਼ੀ ਹੈ।