ਗਿਣਤੀ 16

ਸੋ ਉਹ ਕੋਰਾਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਚਲੇ ਗਏ। ਦਾਥਾਨ ਅਤੇ ਅਬੀਰਾਮ ਬਾਹਰ ਆ ਗਏ ਸਨ ਅਤੇ ਆਪਣੀਆਂ ਪਤਨੀਆਂ, ਬੱਚਿਆਂ ਅਤੇ ਨਿਆਣਿਆਂ ਨਾਲ ਆਪਣੇ ਤੰਬੂਆਂ ਦੇ ਦਰਵਾਜ਼ੇ ਉੱਤੇ ਖੜ੍ਹੇ ਸਨ।

Numbers 16:27 (UKJV) So they got up from the tabernacle of Korah, Dathan, and Abiram, on every side: and Dathan and Abiram came out, and stood in the door of their tents, and their wives, and their sons, and their little children.

25ਮੋਸ਼ੇਹ ਉੱਠਿਆ ਅਤੇ ਦਾਥਾਨ ਅਤੇ ਅਬੀਰਾਮ ਕੋਲ ਗਏ ਅਤੇ ਇਸਰਾਏਲ ਦੇ ਬਜ਼ੁਰਗ ਉਸਦੇ ਪਿੱਛੇ-ਪਿੱਛੇ ਗਏ।

26ਉਸ ਨੇ ਸਭਾ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ, “ਇਨ੍ਹਾਂ ਦੁਸ਼ਟ ਮਨੁੱਖਾਂ ਦੇ ਤੰਬੂਆਂ ਤੋਂ ਪਿੱਛੇ ਹਟ ਜਾਓ! ਉਹਨਾਂ ਦੀ ਕਿਸੇ ਵੀ ਚੀਜ਼ ਨੂੰ ਨਾ ਛੂਹੋ, ਕਿਤੇ ਤੁਸੀਂ ਵੀ ਉਹਨਾਂ ਦੇ ਸਾਰੇ ਪਾਪਾਂ ਦੇ ਵਿੱਚ ਸਾਂਝੀ ਹੋਵੋ।”

27ਸੋ ਉਹ ਕੋਰਾਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਚਲੇ ਗਏ। ਦਾਥਾਨ ਅਤੇ ਅਬੀਰਾਮ ਬਾਹਰ ਆ ਗਏ ਸਨ ਅਤੇ ਆਪਣੀਆਂ ਪਤਨੀਆਂ, ਬੱਚਿਆਂ ਅਤੇ ਨਿਆਣਿਆਂ ਨਾਲ ਆਪਣੇ ਤੰਬੂਆਂ ਦੇ ਦਰਵਾਜ਼ੇ ਉੱਤੇ ਖੜ੍ਹੇ ਸਨ।

28ਤਦ ਮੋਸ਼ੇਹ ਨੇ ਕਿਹਾ, “ਇਸ ਤਰ੍ਹਾਂ ਤੁਸੀਂ ਜਾਣੋਗੇ ਕਿ ਯਾਹਵੇਹ ਨੇ ਮੈਨੂੰ ਇਹ ਸਭ ਕੁਝ ਕਰਨ ਲਈ ਭੇਜਿਆ ਹੈ ਨਾ ਕਿ ਇਹ ਮੇਰਾ ਆਪਣੀ ਮਨ ਮਰਜ਼ੀ ਹੈ।

29ਜੇਕਰ ਉਹਨਾਂ ਮਨੁੱਖਾਂ ਦੀ ਮੌਤ ਸਭਨਾਂ ਮਨੁੱਖਾਂ ਦੇ ਵਾਂਗੂੰ ਹੋਵੇ ਅਤੇ ਉਹਨਾਂ ਦੀ ਸਜ਼ਾ ਸਭਨਾ ਮਨੁੱਖਾਂ ਵਾਲੀ ਹੋਵੇ, ਆਖ਼ਿਰ ਵਿੱਚ ਇਸ ਗੱਲ ਨੂੰ ਜਾਣੋ ਕਿ ਯਾਹਵੇਹ ਨੇ ਮੈਨੂੰ ਭੇਜਿਆ ਹੀ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.