28ਤਦ ਮੋਸ਼ੇਹ ਨੇ ਕਿਹਾ, “ਇਸ ਤਰ੍ਹਾਂ ਤੁਸੀਂ ਜਾਣੋਗੇ ਕਿ ਯਾਹਵੇਹ ਨੇ ਮੈਨੂੰ ਇਹ ਸਭ ਕੁਝ ਕਰਨ ਲਈ ਭੇਜਿਆ ਹੈ ਨਾ ਕਿ ਇਹ ਮੇਰਾ ਆਪਣੀ ਮਨ ਮਰਜ਼ੀ ਹੈ।
29ਜੇਕਰ ਉਹਨਾਂ ਮਨੁੱਖਾਂ ਦੀ ਮੌਤ ਸਭਨਾਂ ਮਨੁੱਖਾਂ ਦੇ ਵਾਂਗੂੰ ਹੋਵੇ ਅਤੇ ਉਹਨਾਂ ਦੀ ਸਜ਼ਾ ਸਭਨਾ ਮਨੁੱਖਾਂ ਵਾਲੀ ਹੋਵੇ, ਆਖ਼ਿਰ ਵਿੱਚ ਇਸ ਗੱਲ ਨੂੰ ਜਾਣੋ ਕਿ ਯਾਹਵੇਹ ਨੇ ਮੈਨੂੰ ਭੇਜਿਆ ਹੀ ਨਹੀਂ।
30ਪਰ ਜੇਕਰ ਯਾਹਵੇਹ ਕੋਈ ਨਵੀਂ ਚੀਜ਼ ਕਰੇ, ਅਤੇ ਧਰਤੀ ਆਪਣਾ ਮੂੰਹ ਖੋਲ੍ਹ ਕੇ ਉਹਨਾਂ ਨੂੰ ਅਤੇ ਉਹਨਾਂ ਦੀ ਸਾਰੀ ਵਸਤੂ ਨੂੰ ਨਿਗਲ ਲਵੇ, ਅਤੇ ਉਹ ਜਿਉਂਦੇ ਹੀ ਮੁਰਦਿਆਂ ਦੇ ਰਾਜ ਵਿੱਚ ਚਲੇ ਜਾਣ ਤਾਂ ਤੁਸੀਂ ਜਾਣੋ ਕਿ ਇਹਨਾਂ ਆਦਮੀਆਂ ਨੇ ਯਾਹਵੇਹ ਨਾਲ ਨਫ਼ਰਤ ਕੀਤੀ ਹੈ।”
31ਜਿਵੇਂ ਹੀ ਉਹ ਇਹ ਸਭ ਕੁਝ ਕਹਿ ਹਟਿਆ ਤਾਂ ਉਹਨਾਂ ਦੇ ਹੇਠਲੀ ਜ਼ਮੀਨ ਫੱਟ ਗਈ
32ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਘਰਾਣਿਆਂ ਨੂੰ ਅਤੇ ਕੋਰਾਹ ਦੇ ਸਾਰੇ ਲੋਕਾਂ ਨੂੰ ਉਹਨਾਂ ਦੇ ਮਾਲ-ਧਨ ਸਮੇਤ ਨਿਗਲ ਲਿਆ।