30ਪਰ ਜੇਕਰ ਯਾਹਵੇਹ ਕੋਈ ਨਵੀਂ ਚੀਜ਼ ਕਰੇ, ਅਤੇ ਧਰਤੀ ਆਪਣਾ ਮੂੰਹ ਖੋਲ੍ਹ ਕੇ ਉਹਨਾਂ ਨੂੰ ਅਤੇ ਉਹਨਾਂ ਦੀ ਸਾਰੀ ਵਸਤੂ ਨੂੰ ਨਿਗਲ ਲਵੇ, ਅਤੇ ਉਹ ਜਿਉਂਦੇ ਹੀ ਮੁਰਦਿਆਂ ਦੇ ਰਾਜ ਵਿੱਚ ਚਲੇ ਜਾਣ ਤਾਂ ਤੁਸੀਂ ਜਾਣੋ ਕਿ ਇਹਨਾਂ ਆਦਮੀਆਂ ਨੇ ਯਾਹਵੇਹ ਨਾਲ ਨਫ਼ਰਤ ਕੀਤੀ ਹੈ।”
31ਜਿਵੇਂ ਹੀ ਉਹ ਇਹ ਸਭ ਕੁਝ ਕਹਿ ਹਟਿਆ ਤਾਂ ਉਹਨਾਂ ਦੇ ਹੇਠਲੀ ਜ਼ਮੀਨ ਫੱਟ ਗਈ
32ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਘਰਾਣਿਆਂ ਨੂੰ ਅਤੇ ਕੋਰਾਹ ਦੇ ਸਾਰੇ ਲੋਕਾਂ ਨੂੰ ਉਹਨਾਂ ਦੇ ਮਾਲ-ਧਨ ਸਮੇਤ ਨਿਗਲ ਲਿਆ।
33ਉਹ ਜਿਉਂਦੇ ਹੀ ਮੁਰਦਿਆਂ ਦੇ ਰਾਜ ਵਿੱਚ ਅਤੇ ਸਭ ਕੁਝ ਲੈ ਕੇ ਹੇਠਾਂ ਚਲੇ ਗਏ। ਧਰਤੀ ਉਹਨਾਂ ਉੱਤੇ ਬੰਦ ਹੋ ਗਈ, ਅਤੇ ਉਹ ਨਾਸ਼ ਹੋ ਗਏ ਅਤੇ ਸਮਾਜ ਵਿੱਚੋਂ ਚਲੇ ਗਏ।
34ਉਹਨਾਂ ਦੇ ਚੀਕਣ ਨਾਲ, ਆਲੇ-ਦੁਆਲੇ ਦੇ ਸਾਰੇ ਇਸਰਾਏਲੀ ਉੱਚੀ-ਉੱਚੀ ਬੋਲਦੇ ਹੋਏ ਭੱਜ ਗਏ, “ਧਰਤੀ ਸਾਨੂੰ ਵੀ ਨਿਗਲ ਜਾਵੇਗੀ!”