ਗਿਣਤੀ 16

ਉਹ ਜਿਉਂਦੇ ਹੀ ਮੁਰਦਿਆਂ ਦੇ ਰਾਜ ਵਿੱਚ ਅਤੇ ਸਭ ਕੁਝ ਲੈ ਕੇ ਹੇਠਾਂ ਚਲੇ ਗਏ। ਧਰਤੀ ਉਹਨਾਂ ਉੱਤੇ ਬੰਦ ਹੋ ਗਈ, ਅਤੇ ਉਹ ਨਾਸ਼ ਹੋ ਗਏ ਅਤੇ ਸਮਾਜ ਵਿੱਚੋਂ ਚਲੇ ਗਏ।

Numbers 16:33 (UKJV) They, and all that appertained to them, went down alive into the pit, and the earth closed upon them: and they perished from among the congregation.

31ਜਿਵੇਂ ਹੀ ਉਹ ਇਹ ਸਭ ਕੁਝ ਕਹਿ ਹਟਿਆ ਤਾਂ ਉਹਨਾਂ ਦੇ ਹੇਠਲੀ ਜ਼ਮੀਨ ਫੱਟ ਗਈ

32ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਘਰਾਣਿਆਂ ਨੂੰ ਅਤੇ ਕੋਰਾਹ ਦੇ ਸਾਰੇ ਲੋਕਾਂ ਨੂੰ ਉਹਨਾਂ ਦੇ ਮਾਲ-ਧਨ ਸਮੇਤ ਨਿਗਲ ਲਿਆ।

33ਉਹ ਜਿਉਂਦੇ ਹੀ ਮੁਰਦਿਆਂ ਦੇ ਰਾਜ ਵਿੱਚ ਅਤੇ ਸਭ ਕੁਝ ਲੈ ਕੇ ਹੇਠਾਂ ਚਲੇ ਗਏ। ਧਰਤੀ ਉਹਨਾਂ ਉੱਤੇ ਬੰਦ ਹੋ ਗਈ, ਅਤੇ ਉਹ ਨਾਸ਼ ਹੋ ਗਏ ਅਤੇ ਸਮਾਜ ਵਿੱਚੋਂ ਚਲੇ ਗਏ।

34ਉਹਨਾਂ ਦੇ ਚੀਕਣ ਨਾਲ, ਆਲੇ-ਦੁਆਲੇ ਦੇ ਸਾਰੇ ਇਸਰਾਏਲੀ ਉੱਚੀ-ਉੱਚੀ ਬੋਲਦੇ ਹੋਏ ਭੱਜ ਗਏ, “ਧਰਤੀ ਸਾਨੂੰ ਵੀ ਨਿਗਲ ਜਾਵੇਗੀ!”

35ਅਤੇ ਯਾਹਵੇਹ ਵੱਲੋਂ ਅੱਗ ਨਿੱਕਲ ਕੇ ਧੂਪ ਚੜ੍ਹਾਉਣ ਵਾਲੇ 250 ਮਨੁੱਖਾਂ ਨੂੰ ਭਸਮ ਕਰ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.