33ਉਹ ਜਿਉਂਦੇ ਹੀ ਮੁਰਦਿਆਂ ਦੇ ਰਾਜ ਵਿੱਚ ਅਤੇ ਸਭ ਕੁਝ ਲੈ ਕੇ ਹੇਠਾਂ ਚਲੇ ਗਏ। ਧਰਤੀ ਉਹਨਾਂ ਉੱਤੇ ਬੰਦ ਹੋ ਗਈ, ਅਤੇ ਉਹ ਨਾਸ਼ ਹੋ ਗਏ ਅਤੇ ਸਮਾਜ ਵਿੱਚੋਂ ਚਲੇ ਗਏ।
34ਉਹਨਾਂ ਦੇ ਚੀਕਣ ਨਾਲ, ਆਲੇ-ਦੁਆਲੇ ਦੇ ਸਾਰੇ ਇਸਰਾਏਲੀ ਉੱਚੀ-ਉੱਚੀ ਬੋਲਦੇ ਹੋਏ ਭੱਜ ਗਏ, “ਧਰਤੀ ਸਾਨੂੰ ਵੀ ਨਿਗਲ ਜਾਵੇਗੀ!”
35ਅਤੇ ਯਾਹਵੇਹ ਵੱਲੋਂ ਅੱਗ ਨਿੱਕਲ ਕੇ ਧੂਪ ਚੜ੍ਹਾਉਣ ਵਾਲੇ 250 ਮਨੁੱਖਾਂ ਨੂੰ ਭਸਮ ਕਰ ਗਈ।
36ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
37“ਹਾਰੋਨ ਜਾਜਕ ਦੇ ਪੁੱਤਰ ਅਲਆਜ਼ਾਰ ਨੂੰ ਆਖ ਕਿ ਉਹ ਅੱਗ ਵਿੱਚੋਂ ਧੂਪ ਧੁਖਾਉਣ ਵਾਲੀਆਂ ਚੀਜ਼ਾਂ ਇਕੱਠੀਆਂ ਕਰੇ, ਕਿਉਂਕਿ ਉਹ ਪਵਿੱਤਰ ਹਨ। ਬਲਦੇ ਹੋਏ ਕੋਲਿਆਂ ਨੂੰ ਆਲੇ-ਦੁਆਲੇ ਖਿਲਾਰ ਦੇ।