ਗਿਣਤੀ 16

“ਹਾਰੋਨ ਜਾਜਕ ਦੇ ਪੁੱਤਰ ਅਲਆਜ਼ਾਰ ਨੂੰ ਆਖ ਕਿ ਉਹ ਅੱਗ ਵਿੱਚੋਂ ਧੂਪ ਧੁਖਾਉਣ ਵਾਲੀਆਂ ਚੀਜ਼ਾਂ ਇਕੱਠੀਆਂ ਕਰੇ, ਕਿਉਂਕਿ ਉਹ ਪਵਿੱਤਰ ਹਨ। ਬਲਦੇ ਹੋਏ ਕੋਲਿਆਂ ਨੂੰ ਆਲੇ-ਦੁਆਲੇ ਖਿਲਾਰ ਦੇ।

Numbers 16:37 (UKJV) Speak unto Eleazar the son of Aaron the priest, that he take up the censers out of the burning, and scatter you the fire yonder; for they are hallowed.

35ਅਤੇ ਯਾਹਵੇਹ ਵੱਲੋਂ ਅੱਗ ਨਿੱਕਲ ਕੇ ਧੂਪ ਚੜ੍ਹਾਉਣ ਵਾਲੇ 250 ਮਨੁੱਖਾਂ ਨੂੰ ਭਸਮ ਕਰ ਗਈ।

36ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

37“ਹਾਰੋਨ ਜਾਜਕ ਦੇ ਪੁੱਤਰ ਅਲਆਜ਼ਾਰ ਨੂੰ ਆਖ ਕਿ ਉਹ ਅੱਗ ਵਿੱਚੋਂ ਧੂਪ ਧੁਖਾਉਣ ਵਾਲੀਆਂ ਚੀਜ਼ਾਂ ਇਕੱਠੀਆਂ ਕਰੇ, ਕਿਉਂਕਿ ਉਹ ਪਵਿੱਤਰ ਹਨ। ਬਲਦੇ ਹੋਏ ਕੋਲਿਆਂ ਨੂੰ ਆਲੇ-ਦੁਆਲੇ ਖਿਲਾਰ ਦੇ।

38ਜਿਹਨਾਂ ਮਨੁੱਖਾਂ ਨੇ ਪਾਪ ਕਰਕੇ ਆਪਣੀ ਜਾਨ ਦਾ ਨੁਕਸਾਨ ਕੀਤਾ ਹੈ ਉਹਨਾਂ ਦੇ ਧੂਪਦਾਨ ਨੂੰ ਕੁੱਟ ਕੇ ਜਗਵੇਦੀ ਦੇ ਢੱਕਣ ਲਈ ਪੱਤਰ ਬਣਾਇਆ ਜਾਵੇ, ਕਿਉਂਕਿ ਉਹ ਯਾਹਵੇਹ ਦੇ ਅੱਗੇ ਪੇਸ਼ ਕੀਤੇ ਗਏ ਸਨ ਅਤੇ ਪਵਿੱਤਰ ਹੋ ਗਏ ਹਨ। ਉਹ ਇਸਰਾਏਲੀਆਂ ਲਈ ਇੱਕ ਨਿਸ਼ਾਨ ਹੋਵੇਗਾ।”

39ਇਸ ਲਈ ਅਲਆਜ਼ਾਰ ਜਾਜਕ ਨੇ ਉਹਨਾਂ ਪਿੱਤਲ ਦੇ ਧੂਪਦਾਨਾਂ ਨੂੰ ਇਕੱਠਾ ਕੀਤਾ ਜਿਹੜੇ ਭਸਮ ਹੋਵੇ ਮਨੁੱਖਾਂ ਨੇ ਅਰਪਣ ਕੀਤੇ ਸਨ, ਉਹਨਾਂ ਨੂੰ ਜਗਵੇਦੀ ਦੇ ਢੱਕਣ ਲਈ ਕੁੱਟਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.