ਗਿਣਤੀ 18

“ਪਰ ਤੁਸੀਂ ਗਾਂ, ਭੇਡ ਜਾਂ ਬੱਕਰੀ ਦੇ ਜੇਠੇ ਬੱਚੇ ਨੂੰ ਨਾ ਛੁਡਾਉਣਾ। ਉਹ ਪਵਿੱਤਰ ਪਸ਼ੂ ਹਨ। ਉਹਨਾਂ ਦਾ ਲਹੂ ਜਗਵੇਦੀ ਉੱਤੇ ਛਿੜਕ ਦਿਓ ਅਤੇ ਉਹਨਾਂ ਦੀ ਚਰਬੀ ਨੂੰ ਭੋਜਨ ਦੀ ਭੇਟ ਵਜੋਂ ਸਾੜੋ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ।

Numbers 18:17 (UKJV) But the first born of a cow, or the first born of a sheep, or the first born of a goat, you shall not redeem; they are holy: you shall sprinkle their blood upon the altar, and shall burn their fat for an offering made by fire, for a sweet savour unto the LORD.

15ਹਰ ਜੀਵਤ ਪ੍ਰਾਣੀ ਦਾ ਜੇਠਾ ਪੁੱਤਰ, ਭਾਵੇਂ ਮਨੁੱਖ ਦਾ ਹੋਵੇ ਜਾਂ ਜਾਨਵਰ ਦਾ, ਜੋ ਉਹ ਯਾਹਵੇਹ ਲਈ ਭੇਟ ਵਜੋਂ ਲਿਆਉਂਦੇ ਹਨ, ਤੇਰਾ ਹੋਵੇਗਾ। ਫਿਰ ਵੀ ਤੁਸੀਂ ਮਨੁੱਖ ਦੇ ਜੇਠੇ ਨੂੰ ਕੀਮਤ ਦੇ ਕੇ ਛੱਡ ਦਿਓਗੇ, ਇਸੇ ਤਰ੍ਹਾਂ ਤੁਸੀਂ ਅਪਵਿੱਤਰ ਘੋਸ਼ਿਤ ਜਾਨਵਰਾਂ ਦੇ ਜੇਠੇ ਨੂੰ ਛੱਡ ਦਿਓਗੇ।

16ਜਦੋਂ ਉਹ ਇੱਕ ਮਹੀਨੇ ਦੇ ਹੋ ਜਾਣ, ਤਾਂ ਤੁਸੀਂ ਉਹਨਾਂ ਨੂੰ ਛੁਡਾਉਣ ਦੀ ਕੀਮਤ ਉੱਤੇ ਚਾਂਦੀ ਦੇ ਪੰਜ ਸ਼ੈਕੇਲ ਜੋ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਹੋਣ, ਜਿਸ ਦਾ ਵਜ਼ਨ ਵੀਹ ਗੇਰਾਹ ਹੈ।

17“ਪਰ ਤੁਸੀਂ ਗਾਂ, ਭੇਡ ਜਾਂ ਬੱਕਰੀ ਦੇ ਜੇਠੇ ਬੱਚੇ ਨੂੰ ਨਾ ਛੁਡਾਉਣਾ। ਉਹ ਪਵਿੱਤਰ ਪਸ਼ੂ ਹਨ। ਉਹਨਾਂ ਦਾ ਲਹੂ ਜਗਵੇਦੀ ਉੱਤੇ ਛਿੜਕ ਦਿਓ ਅਤੇ ਉਹਨਾਂ ਦੀ ਚਰਬੀ ਨੂੰ ਭੋਜਨ ਦੀ ਭੇਟ ਵਜੋਂ ਸਾੜੋ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ।

18ਉਹਨਾਂ ਦਾ ਮਾਸ ਤੇਰਾ ਹੋਵੇ, ਜਿਵੇਂ ਹਿਲਾਉਣ ਦੀ ਭੇਟ ਦੀ ਛਾਤੀ ਅਤੇ ਸੱਜਾ ਪੱਟ ਤੇਰਾ ਹੈ।

19ਜੋ ਕੁਝ ਵੀ ਇਸਰਾਏਲੀਆਂ ਵੱਲੋਂ ਯਾਹਵੇਹ ਨੂੰ ਭੇਟ ਕੀਤੀਆਂ ਗਈਆਂ ਪਵਿੱਤਰ ਭੇਟਾਂ ਵਿੱਚੋਂ ਵੱਖਰਾ ਰੱਖਿਆ ਗਿਆ ਹੈ, ਮੈਂ ਤੈਨੂੰ ਅਤੇ ਤੇਰੇ ਪੁੱਤਰਾਂ ਅਤੇ ਧੀਆਂ ਨੂੰ ਤੇਰੇ ਨਾਲ ਸਦਾ ਦੇ ਹੱਕ ਲਈ ਦਿੱਤੀਆਂ ਹਨ। ਇਹ ਲੂਣ ਦਾ ਸਦਾ ਦਾ ਨੇਮ ਯਾਹਵੇਹ ਅੱਗੇ ਤੇਰੇ ਲਈ ਅਤੇ ਤੇਰੀ ਅਤੇ ਤੇਰੀ ਅੰਸ ਲਈ ਹੋਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.