ਗਿਣਤੀ 18

ਹਰ ਜੀਵਤ ਪ੍ਰਾਣੀ ਦਾ ਜੇਠਾ ਪੁੱਤਰ, ਭਾਵੇਂ ਮਨੁੱਖ ਦਾ ਹੋਵੇ ਜਾਂ ਜਾਨਵਰ ਦਾ, ਜੋ ਉਹ ਯਾਹਵੇਹ ਲਈ ਭੇਟ ਵਜੋਂ ਲਿਆਉਂਦੇ ਹਨ, ਤੇਰਾ ਹੋਵੇਗਾ। ਫਿਰ ਵੀ ਤੁਸੀਂ ਮਨੁੱਖ ਦੇ ਜੇਠੇ ਨੂੰ ਕੀਮਤ ਦੇ ਕੇ ਛੱਡ ਦਿਓਗੇ, ਇਸੇ ਤਰ੍ਹਾਂ ਤੁਸੀਂ ਅਪਵਿੱਤਰ ਘੋਸ਼ਿਤ ਜਾਨਵਰਾਂ ਦੇ ਜੇਠੇ ਨੂੰ ਛੱਡ ਦਿਓਗੇ।

Numbers 18:15 (UKJV) Every thing that opens the womb in all flesh, which they bring unto the LORD, whether it be of men or beasts, shall be yours: nevertheless the firstborn of man shall you surely redeem, and the first born of unclean beasts shall you redeem.

13ਧਰਤੀ ਦੇ ਸਾਰੇ ਪਹਿਲੇ ਫਲ ਜੋ ਉਹ ਯਾਹਵੇਹ ਲਈ ਲਿਆਉਂਦੇ ਹਨ, ਉਹ ਤੇਰੇ ਹੋਣਗੇ। ਤੇਰੇ ਘਰ ਦਾ ਹਰ ਕੋਈ ਇਨਸਾਨ ਜੋ ਪਵਿੱਤਰ ਹੈ, ਇਸ ਨੂੰ ਖਾ ਸਕਦਾ ਹੈ।

14“ਇਸਰਾਏਲ ਵਿੱਚ ਹਰ ਚੀਜ਼ ਜੋ ਯਾਹਵੇਹ ਨੂੰ ਸੌਂਪੀ ਹੈ ਉਹ ਤੇਰੀ ਹੈ।

15ਹਰ ਜੀਵਤ ਪ੍ਰਾਣੀ ਦਾ ਜੇਠਾ ਪੁੱਤਰ, ਭਾਵੇਂ ਮਨੁੱਖ ਦਾ ਹੋਵੇ ਜਾਂ ਜਾਨਵਰ ਦਾ, ਜੋ ਉਹ ਯਾਹਵੇਹ ਲਈ ਭੇਟ ਵਜੋਂ ਲਿਆਉਂਦੇ ਹਨ, ਤੇਰਾ ਹੋਵੇਗਾ। ਫਿਰ ਵੀ ਤੁਸੀਂ ਮਨੁੱਖ ਦੇ ਜੇਠੇ ਨੂੰ ਕੀਮਤ ਦੇ ਕੇ ਛੱਡ ਦਿਓਗੇ, ਇਸੇ ਤਰ੍ਹਾਂ ਤੁਸੀਂ ਅਪਵਿੱਤਰ ਘੋਸ਼ਿਤ ਜਾਨਵਰਾਂ ਦੇ ਜੇਠੇ ਨੂੰ ਛੱਡ ਦਿਓਗੇ।

16ਜਦੋਂ ਉਹ ਇੱਕ ਮਹੀਨੇ ਦੇ ਹੋ ਜਾਣ, ਤਾਂ ਤੁਸੀਂ ਉਹਨਾਂ ਨੂੰ ਛੁਡਾਉਣ ਦੀ ਕੀਮਤ ਉੱਤੇ ਚਾਂਦੀ ਦੇ ਪੰਜ ਸ਼ੈਕੇਲ ਜੋ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਹੋਣ, ਜਿਸ ਦਾ ਵਜ਼ਨ ਵੀਹ ਗੇਰਾਹ ਹੈ।

17“ਪਰ ਤੁਸੀਂ ਗਾਂ, ਭੇਡ ਜਾਂ ਬੱਕਰੀ ਦੇ ਜੇਠੇ ਬੱਚੇ ਨੂੰ ਨਾ ਛੁਡਾਉਣਾ। ਉਹ ਪਵਿੱਤਰ ਪਸ਼ੂ ਹਨ। ਉਹਨਾਂ ਦਾ ਲਹੂ ਜਗਵੇਦੀ ਉੱਤੇ ਛਿੜਕ ਦਿਓ ਅਤੇ ਉਹਨਾਂ ਦੀ ਚਰਬੀ ਨੂੰ ਭੋਜਨ ਦੀ ਭੇਟ ਵਜੋਂ ਸਾੜੋ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.